ਅੰਤਰਰਾਸ਼ਟਰੀ ਏਅਰ ਪੋਰਟ ਦੀ ਚਾਰ ਦੀਵਾਰੀ ਤੋਂ 2 ਕਿਲੋਮੀਟਰ ਦੇ ਇਲਾਕੇ ਵਿੱਚ ਪਤੰਗ ਪਤੰਗ ਉਡਾਉਣ ਤੇ ਪਾਬੰਦੀ

ਐਸ.ਏ.ਐਸ. ਨਗਰ, 10 ਜੁਲਾਈ (ਸ.ਬ.) ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਆਈ.ਏ.ਐਸ. ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਬਣੇ ਅੰਤਰਰਾਸ਼ਟਰੀ ਏਅਰਪੋਰਟ ਦੀ ਚਾਰਦੀਵਾਰੀ ਤੋਂ  2 ਕਿਲੋਮੀਟਰ ਦੇ ਇਲਾਕੇ ਵਿੱਚ ਪਤੰਗ ਅਤੇ ਲਾਲਟੇਨ ਵਾਲੇ ਪਤੰਗ ਉਡਾਉਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ| ਇਹ ਹੁਕਮ 14 ਅਗਸਤ 2017 ਤੱਕ ਲਾਗੂ ਰਹਿਣਗੇ ਕਿਉਂਕਿ ਇਸ ਇਲਾਕੇ ਵਿੱਚ ਪਤੰਗ ਤੇ ਲਾਲਟੇਨ ਵਾਲੇ ਪਤੰਗ ਹਵਾ ਵਿੱਚ ਉਡਾਉਣ ਨਾਲ ਏਅਰਪੋਰਟ ਤੋਂ ਉੱਡਣ ਵਾਲੇ ਜਹਾਜਾਂ ਨੂੰ ਉਡਾਉਣ ਭਰਨ ਅਤੇ ਉੱਡਣ ਵਿੱਚ ਮੁਸ਼ਕਿਲ ਆਉਂਦੀ ਹੈ ਅਤੇ ਜਹਾਜਾਂ ਦੀ ਸੁਰੱਖਿਆ ਨੂੰ  ਮੁੱਖ ਰੱਖਦੇ ਹੋਏ ਏਅਰਪੋਰਟ ਦੇ ਇਲਾਕੇ ਵਿੱਚ ਪਤੰਗਾਂ ਦੇ ਉਡਾਉਣ ਤੇ ਪਾਬੰਦੀ ਲਗਾਈ ਗਈ ਹੈ|

Leave a Reply

Your email address will not be published. Required fields are marked *