ਅੰਤਰਰਾਸ਼ਟਰੀ ਕੈਂਸਰ ਦਿਵਸ ਮਨਾਇਆ

ਖਰੜ, 7 ਨਵੰਬਰ (ਕੁਸ਼ਲ ਆਨੰਦ) ਸਥਾਨਕ ਸਿਵਲ ਹਸਪਤਾਲ ਵਿਖੇ ਅੰਤਰਰਾਸ਼ਟਰੀ ਕੈਂਸਰ ਦਿਵਸ ਮੌਕੇ ਇਕ ਵਿਸ਼ੇਸ ਸਮਾਗਮ ਕਰਵਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਡੀ ਐਮ ਸੀ ਡਾ ਰਾਕੇਸ਼ ਸਿੰਗਲਾ ਸਨ| ਇਸ ਮੌਕੇ ਸੰਬੋਧਨ ਕਰਦਿਆਂ ਐਸ ਐਮ ਓ ਡਾ. ਪਰਮਪ੍ਰੀਤ ਘੁੰਮਣ ਨੇ ਕਿਹਾ ਕਿ ਕੈਂਸਰ ਤੋਂ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਕਂੈਸਰ ਦਾ ਵੀ ਇਲਾਜ ਸੰਭਵ ਹੈ|
ਉਹਨਾਂ ਕਿਹਾ ਕਿ ਜੇ ਕੈਂਸਰ ਪਹਿਲੀ ਸਟੇਜ ਉਪਰ ਹੋਵੇ ਤਾਂ ਉਸਦਾ ਇਲਾਜ ਹੋ ਜਾਂਦਾ ਹੈ|  ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਵੱਡੇ ਵੱਡੇ ਹਸਪਤਾਲ ਬਣ ਚੁਕੇ ਹਨ ਜਿਹਨਾਂ ਵਿਚ ਨਵੀਆਂ ਤਕਨੀਕਾਂ ਨਾਲ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ|  ਉਹਨਾਂ ਕਿਹਾ ਕਿ ਕੈਂਸਰ ਤੋਂ  ਬਚਾਓ ਲਈ ਤੰਬਾਕੂ ਤੋਂ ਦੂਰ ਰਹਿਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਉਹਨਾਂ ਕੋਲ ਜਿੰਨੇ ਵੀ ਮਰੀਜ ਆਉਂਦੇ ਹਨ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਂਦਾ ਹੈ| ਇਸ ਮੌਕੇ ਡਾ ਪੁਨੀਤ, ਡਾ. ਕਮਲ (ਗਾਇਨੀ), ਡਾ ਧਰਮਿੰਦਰ (ਸਰਜੀਕਲ) ਮੌਜੂਦ ਸਨ|

Leave a Reply

Your email address will not be published. Required fields are marked *