ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵੱਖ ਵੱਖ ਥਾਂਵਾਂ ਉਪਰ ਯੋਗਾ ਕੈਂਪ ਲਗਾਏ

ਐਸ ਏ ਐਸ ਨਗਰ, 21 ਜੂਨ (ਸ.ਬ.) ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਮੁਹਾਲੀ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਉੱਪਰ ਯੋਗਾ ਕੈਂਪ ਲਗਾਏ ਗਏ| ਇਨ੍ਹਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲੈ ਕੇ ਯੋਗਾ ਕੀਤਾ|
ਯੋਗ ਵਿਗਿਆਨ ਸੰਸਥਾਨ ਇਕਾਈ ਮੁਹਾਲੀ ਵਲੋਂ ਸਥਾਨਕ ਫੇਜ਼ 3 ਬੀ 1 ਦੇ ਰੋਜ ਗਾਰਡਨ ਵਿਖੇ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਯੋਗਾ ਕੈਂਪ ਲਗਾਇਆ ਗਿਆ| ਇਸ ਮੌਕੇ ਸੰਸਥਾ ਦੀ ਮੁਹਾਲੀ ਇਕਾਈ ਦੇ ਪ੍ਰਧਾਨ ਸ੍ਰ. ਹਰਦੇਵ ਸਿੰਘ ਨੇ ਹਾਜਰ ਲੋਕਾਂ ਨੂੰ ਯੋਗਾ ਕਰਵਾਇਆ|
ਇਸ ਮੌਕੇ ਬੋਲਦਿਆਂ ਸ੍ਰ. ਹਰਦੇਵ ਸਿੰਘ ਨੇ ਕਿਹਾ ਕਿ ਯੋਗਾ ਬਾਰੇ ਸਾਨੂੰ ਕਿਸੇ ਭਰਮ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਹੈ| ਸਾਨੂੰ ਯੋਗਾ ਹਮੇਸ਼ਾ ਖਾਲੀ ਪੇਟ ਜਾਂ ਖਾਣਾ ਖਾਣ ਤੋਂ ਚਾਰ ਘੰਟੇ ਬਾਅਦ ਹੀ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਸਾਨੂੰ ਯੋਗਾ ਕਰਨ ਤੋਂ ਤੁਰੰਤ ਬਾਅਦ ਹੀ ਕੁਝ ਨਹੀਂ ਖਾਣਾ ਚਾਹੀਦਾ ਸਗੋਂ ਯੋਗਾ ਕਰਨ ਤੋਂ 20 ਮਿੰਟ ਜਾਂ ਅੱਧਾ ਘੰਟਾ ਬਾਅਦ ਹੀ ਕੁੱਝ ਖਾਣਾ ਚਾਹੀਦਾ ਹੈ|
ਇਸੇ ਤਰ੍ਹਾਂ ਸੰਤ ਈਸ਼ਰ ਸਿੰਘ ਸਕੂਲ ਫੇਜ਼ 7 ਵਿਖੇ ਯੋਗਾ ਕੈਂਪ ਲਗਾਇਆ ਗਿਆ ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਵਜਰ ਆਸਣ, ਧਨੁਰ ਆਸਣ, ਕਪਾਲਭਾਰਤੀ, ਭੁੰਜਗ ਆਸਣ ਆਦਿ ਕੀਤੇ ਅਤੇ ਇਹਨਾਂ ਆਸਣਾਂ ਬਾਰੇ ਪੂਰੀ ਜਾਣਕਾਰੀ ਬੱਚਿਆਂ ਨੂੰ ਦਿੱਤੀ| ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਯੋਗਾ ਕੈਂਪ ਦਾ ਮਨੋਰਥ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਤੰਦਰੁਸਤ ਜਿੰਦਗੀ ਜਿਉਣ ਪ੍ਰਤੀ ਜਾਗਰੂਕ ਕਰਨਾ ਅਤੇ ਯੋਗਾ ਦੇ ਲਾਭ ਦੀ ਜਾਣਕਾਰੀ ਦੇਣਾ ਹੈ| ਉਹਨਾਂ ਕਿਹਾ ਕਿ ਯੋਗਾ ਕਰਨ ਵਾਲਾ ਵਿਅਕਤੀ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਸ਼ਕਤੀਸਾਲੀ ਮਹਿਸੂਸ ਕਰਦਾ ਹੈ|
ਇਸੇ ਤਰ੍ਹਾਂ ਗੁੱਡ ਮੌਰਨਿੰਗ ਲਾਫਟਰ ਕਲੱਬ ਦੇ ਮੈਂਬਰਾਂ ਨੇ ਚੇਅਰਮੈਨ ਕੇ ਕੇ ਸੈਣੀ ਦੀ ਅਗਵਾਈ ਵਿੱਚ ਫੇਜ਼ 5 ਦੇ ਪਾਰਕ ਵਿੱਚ ਯੋਗਾ ਕੈਂਪ ਲਗਾਇਆ|
ਇਸੇ ਤਰ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਦੀਆਂ ਵੱਖ ਵੱਖ ਬਰਾਂਚਾਂ ਵਲੋਂ ਵੀ ਸੈਕਟਰ 71 ਦੇ ਪਾਰਕ ਵਿੱਚ ਯੋਗਾ ਕੈਂਪ ਲਗਾਇਆ ਗਿਆ| ਇਸ ਮੌਕੇ ਦਿੱਲੀ ਤੋਂ ਆਏ ਯੋਗਾ ਮਾਹਿਰ ਪ੍ਰਵੇਸ਼ ਜੈਨ, ਵਿਨੋਦ ਕੁਮਾਰ ਅਤੇ ਅਸ਼ੋਕ ਭਾਟੀਆ ਦੀ ਦੇਖ ਰੇਖ ਵਿੱਚ ਵੱਡੀ ਗਿਣਤੀ ਲੋਕਾਂ ਨੇ ਯੋਗਾ ਕੀਤਾ| ਇਸ ਮੌਕੇ ਗੁਰਦੀਪ ਸਿੰਘ, ਐਚ ਐਸ ਖਹਿਰਾ, ਡੀ ਆਰ ਮੋਦੀ, ਅਸ਼ੋਕ ਪਵਾਰ ਵੀ ਮੌਜੂਦ ਸਨ|
ਇਸੇ ਤਰ੍ਹਾਂ ਇੰਡਸਟਰੀਅਲ ਬਿਜਨਸ ਓਨਰਜ ਐਸੋਸੀਏਸ਼ਨ ਸੈਕਟਰ 82 ਵਲੋਂ ਯੋਗਾ ਦਿਵਸ ਮਨਾਇਆ ਗਿਆ| ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਬਿਪਨਜੀਤ ਸਿੰਘ, ਕੰਵਰ ਹਰਬੀਰ ਸਿੰਘ , ਪੰਕਜ ਸਿੰਗਲਾ ਦੀ ਅਗਵਾਈ ਵਿੱਚ ਯੋਗਾ ਕੀਤਾ ਗਿਆ|
ਇਸੇ ਦੌਰਾਨ ਪਤੰਜਲੀ ਯੋਗਪੀਠ ਤੇ ਭਾਰਤ ਸਵਾਭਿਮਾਨ ਮੁਹਾਲੀ ਵਲੋਂ ਯੋਗਾ ਦਿਵਸ ਮੌਕੇ ਸਥਾਨਕ ਫੇਜ਼ 3 ਬੀ 1 ਦੇ ਰੋਜ ਗਾਰਡਨ ਵਿਖੇ ਯੋਗਾ ਕਂੈਪ ਲਗਾਇਆ ਗਿਆ| ਇਸ ਮੌਕੇ ਭਾਰਤ ਸਵਾਭਿਮਾਨ ਟਰੱਸਟ ਮੁਹਾਲੀ ਦੇ ਪ੍ਰਧਾਨ ਹਰਭਜਨ ਸਿੰਘ ਨੇ ਦਸਿਆ ਕਿ ਇਸ ਮੌਕੇ 200 ਸਾਧਕਾਂ ਨੇ ਬੜੀ ਲਗਨ ਨਾਲ ਯੋਗਾ ਕੀਤਾ| ਇਸ ਮੌਕੇ ਸੰਸਥਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਵਿਨੋਦ ਭਾਰਦਵਾਜ ਨੇ ਯੋਗਾ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਵੇਦ ਪ੍ਰਕਾਸ਼ ਖਜਾਨਚੀ, ਮੀਨੂ ਕੁਮਾਰੀ, ਕੈਲਾਸ ਰਾਣੀ, ਰਜਿੰਦਰ ਕੌਰ, ਸੁੱਚਾ ਸਿੰਘ ਕਲੌੜ ਵੀ ਮੌਜੂਦ ਸਨ|
ਜੀਰਕਪੁਰ : ਪਤੰਜਲੀ ਯੋਗ ਸਮਿਤੀ ਅਰੋਗਯਾ ਭਾਰਤੀ ਅਤੇ ਭਾਜਪਾ ਜੀਰਕਪੁਰ ਮੰਡਲ ਦੇ ਵਲੋਂ ਢਕੋਲੀ ਨੇੜੇ ਗਰੀਨ ਵੈਲੀ ਵਿੱਚ ਯੋਗਾ ਦਿਵਸ ਮਨਾਇਆ ਗਿਆ| ਇਸ ਮੌਕੇ ਭੁਪਿੰਦਰ ਸਿੰਘ, ਮੈਡਮ ਕ੍ਰਿਸ਼ਨਾ, ਸ਼ੁਸ਼ੀਲ ਰਾਣਾ, ਐਨ ਕੇ ਸਰਮਾ ਅਤੇ ਕੁਲਵਿੰਦਰ ਸੋਹੀ, ਕਿਸ਼ੋਰ ਵਰਮਾ, ਜਤਿਨ, ਨਵੀਨ, ਹੀਨਾ ਆਨੰਦ, ਊਸ਼ਾ ਠਾਕੁਰ ਨੇ ਯੋਗਾ ਕੈਂਪ ਵਿੱਚ ਹਿੱਸਾ ਲਿਆ|

Leave a Reply

Your email address will not be published. Required fields are marked *