ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਅਭਿਆਸ ਕੀਤਾ

ਐਸ ਏ ਐਸ ਨਗਰ, 21 ਜੂਨ (ਸ.ਬ.) ਯੋਗ ਵਿਗਿਆਨ ਸੰਸਥਾਨ (ਰਜਿ.) ਮੁਹਾਲੀ ਬ੍ਰਾਂਚ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸਥਾਨਕ ਫੇਜ਼ 3ਬੀ-1 ਵਿੱਚ ਸਥਿਤ ਰੋਜ ਗਾਰਡਨ ਵਿਖੇ ਵਿਸ਼ੇਸ਼ ਯੋਗ ਪ੍ਰੋਗਰਾਮ ਦਾ ਆਯੋਜਨ ਕੀਤਾ    ਗਿਆ| ਜਿਸ ਵਿੱਚ ਸੰਸਥਾਨ ਦੇ ਸਾਧਕ ਸ਼ਿਵਾਲਿਕ ਪਬਲਿਕ ਸਕੂਲ, ਸੰਤ ਈਸ਼ਰ ਸਿੰਘ ਪਬਲਿਕ ਸਕੂਲ ਅਤੇ ਖਾਲਸਾ ਸਕੂਲ  ਫੇਜ਼-8 ਦੇ ਵਿਦਿਆਰਥੀਆਂ ਨੇ ਭਾਗ ਲਿਆ| ਯੋਗ ਅਭਿਆਸ ਪ੍ਰੋਗਰਾਮ  ਦੌਰਾਨ ਸੰਸਥਾਨ ਦੇ ਪ੍ਰਧਾਨ ਸ੍ਰ. ਹਰਦੇਵ ਸਿੰਘ ਨੇ ਪ੍ਰਾਣਾਯਾਮ, ਮੈਡੀਟੇਸ਼ਨ ਅਤੇ ਵੱਖ ਵੱਖ ਯੋਗ ਆਸਨਾਂ ਦਾ ਅਭਿਆਸ ਕਰਵਾਇਆ|
ਇਸ ਮੌਕੇ ਉਹਨਾਂ ਹਾਜਿਰ ਸਹਿਭਾਗੀਆਂ ਨੂੰ ਯੋਗ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦਿਆਂ ਰੋਜਾਨਾ ਯੋਗ ਅਭਿਆਸ ਲਈ ਪ੍ਰੇਰਿਤ ਵੀ ਕੀਤਾ|

Leave a Reply

Your email address will not be published. Required fields are marked *