ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਤੇ ਯੋਗਾ ਕੈਂਪ ਦਾ ਆਯੋਜਨ

ਐਸ ਏ ਐਸ ਨਗਰ, 20 ਜੂਨ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਬਰਾਂਚਾ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸੈਕਟਰ- 71 ਦੇ ਇੱਕ ਪਾਰਕ ਵਿੱਚ ਯੋਗਾ ਕੈਂਪ ਲਗਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਨੌਜਵਾਨਾਂ , ਔਰਤਾਂ , ਬਜ਼ੁਰਗਾਂ ਅਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ| ਇਸ ਮੌਕੇ ਭਾਰਤੀਯ ਯੋਗ ਸੰਸਥਾਨ ਨਵੀਂ ਦਿੱਲੀ ਤੋਂ ਮਾਹਿਰ ਸ੍ਰੀ ਪ੍ਰਵੇਸ਼ ਜੈਨ ਅਤੇ ਸ੍ਰੀ ਅਸ਼ੋਕ ਭਾਟੀਆਂ ਦੀ ਦੇਖ- ਰੇਖ ਵਿੱਚ ਵੱਖ-ਵੱਖ ਯੋਗ ਆਸ਼ਨ ਕੀਤੇ| ਸ੍ਰੀ ਪ੍ਰਵੇਸ਼ ਜੈਨ ਨੇ ਲੋਕਾਂ ਵਲੋਂ ਯੋਗਾ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬਹੁਤ ਹੀ ਸਚੁੱਜੇ ਢੰਗ ਨਾਲ ਦਿੱਤੇ|
ਇਸ ਮੌਕੇ ਤੇ ਸ੍ਰੀ ਮਦਨਜੀਤ ਸਿੰਘ, ਮਨਜੀਤ ਸਿੰਘ ਭੱਲਾ, ਡੀ. ਆਰ. ਮੋਦੀ, ਏ. ਡੀ ਬੱਬਰ, ਜੋਰਾ ਸਿੰਘ, ਐਚ. ਐਸ. ਖਹਿਰਾ ਅਤੇ ਐਸ. ਕੇ ਬਹਿਲ ਸ਼ਾਮਿਲ ਸਨ|

Leave a Reply

Your email address will not be published. Required fields are marked *