ਅੰਤਰਰਾਸ਼ਟਰੀ ਮੁੱਦਾ ਹੈ ਆਰਥਿਕ ਮੰਦੀ


ਪਿਛਲੇ ਦਿਨੀਂ ਸਪੰਨ ਹੋਈ ਜੀ-20 ਦੇਸ਼ਾਂ ਦੀ ਦੋ ਦਿਨਾਂ ਵਰਚੁਅਲ ਸਿਖਰ ਮੀਟਿੰਗ ਵਿੱਚ ਕੋਵਿਡ-19 ਮਹਾਮਾਰੀ ਦਾ ਮੁੱਦਾ ਛਾਇਆ ਰਿਹਾ, ਜੋ ਸੁਭਾਵਿਕ ਹੈ| ਜੋ ਗੱਲ ਸੁਭਾਵਿਕ ਨਹੀਂ ਕਹੀ ਜਾ ਸਕਦੀ ਉਹ ਇਹ ਹੈ ਕਿ ਇਸ ਮਹਾਮਾਰੀ ਨਾਲ ਪੈਦਾ ਹੋ ਰਹੇ ਵਿਸ਼ਵ ਮੰਦੀ ਦੇ ਹਾਲਾਤ ਨੂੰ ਲੈ ਕੇ ਵਿਸ਼ਵ ਅਰਥ ਵਿਵਸਥਾ ਦੇ ਇਸ ਸਭਤੋਂ ਮਹੱਤਵਪੂਰਣ ਮੰਚ ਤੇ ਲੋੜੀਂਦੀ ਚਰਚਾ ਨਹੀਂ ਹੋ ਸਕੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਤੋਂ ਬਾਅਦ ਦੀ ਦੁਨੀਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਵਾਂ ਗਲੋਬਲ ਇੰਡੈਕਸ ਬਣਾਉਣ ਦਾ ਐਲਾਨ ਕੀਤਾ ਜਿਸ ਵਿੱਚ ਵਿਸਤ੍ਰਿਤ ਟੈਲੰਟ ਪੂਲ ਬਣਾਉਣ, ਸਮਾਜ ਦੇ ਹਰ ਤਬਕੇ ਤੱਕ ਟੈਕਨਾਲਜੀ ਦੀ ਪਹੁੰਚ ਯਕੀਨੀ ਕਰਨ, ਸ਼ਾਸਨ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਧਰਤੀ ਮਾਂ ਦੇ ਨਾਲ ਸਵਾਮਿਤਵ ਦੇ ਬਜਾਏ ਟਰਸਟੀਸ਼ਿਪ ਦਾ ਸੰਬੰਧ ਵਿਕਸਿਤ ਕਰਨ ਤੇ ਜ਼ੋਰ ਹੋਵੇ| 
ਲੰਬੇ ਨਜਰੀਏ ਨਾਲ ਉਨ੍ਹਾਂ ਦੇ ਇਨ੍ਹਾਂ ਸੁਝਾਵਾਂ ਦੀ ਅਹਿਮੀਅਤ ਤੋਂ ਸ਼ਾਇਦ ਹੀ ਕੋਈ ਇਨਕਾਰ ਕਰੇ, ਪਰ ਸਿਹਤ ਅਤੇ ਅਰਥ ਵਿਵਸਥਾ ਦੇ ਮੋਰਚੇ ਤੇ ਜਿਨ੍ਹਾਂ ਗੰਭੀਰ ਚੁਣੌਤੀਆਂ ਨਾਲ ਦੁਨੀਆ ਜੂਝ ਰਹੀ ਹੈ, ਉਨ੍ਹਾਂ ਉੱਤੇ ਜੀ-20 ਦੇਸ਼ਾਂ ਵੱਲੋਂ ਕੋਈ ਠੋਸ ਪਹਿਲ ਸਾਹਮਣੇ ਨਾ ਆਉਣਾ ਨਾ ਸਿਰਫ ਹੈਰਾਨੀਜਨਕ ਅਤੇ ਕਾਫੀ ਹੱਦ ਤੱਕ ਨਿਰਾਸ਼ਾਜਨਕ ਹੈ ਸਗੋਂ ਇਸਨੂੰ ਇਸ ਪ੍ਰਭਾਵੀ ਵੈਸ਼ਵਿਕ ਮੰਚ ਦੀ ਇੱਕ ਨਾਕਾਮੀ ਦੇ ਹੀ ਰੂਪ ਵਿੱਚ ਦਰਜ ਕੀਤਾ ਜਾਵੇਗਾ| ਜੀ-7 ਬੇਸ਼ੱਕ ਹੀ ਦੁਨੀਆ ਦੇ ਸਭਤੋਂ ਅਮੀਰ ਅਤੇ ਸਾਧਨ ਸਪੰਨ ਦੇਸ਼ਾਂ ਦਾ ਸਮੂਹ ਹੋਵੇ, ਪਰ ਉਸਦਾ ਰੇਂਜ ਇਸ ਮਾਇਨੇ ਵਿੱਚ ਬਹੁਤ ਘੱਟ ਹੈ ਕਿ ਉਸ ਵਿੱਚ ਦਿਨੋਂ-ਦਿਨ ਜਿਆਦਾ ਸ਼ਕਤੀਸ਼ਾਲੀ ਹੋ ਰਹੀ ਵਿਕਾਸਸ਼ੀਲ ਅਤੇ ਉਭਰਦੀਆਂ ਅਰਥ ਵਿਵਸਥਾਵਾਂ ਦੀ ਕੋਈ ਅਗਵਾਈ ਨਹੀਂ ਹੋ ਪਾਉਂਦੀ|  
ਇਸਦੇ ਮੁਕਾਬਲੇ ਜੀ-20 ਵਿੱਚ ਦੁਨੀਆ ਦੇ ਕੁੱਲ ਉਤਪਾਦਨ ਦੇ 85 ਫੀਸਦੀ ਹਿੱਸੇ ਨੂੰ ਕਵਰ ਕਰਨ ਵਾਲਿਆਂ ਕਈ ਵੱਡੀਆਂ ਅਤੇ ਮੱਧਮ ਅਰਥ ਵਿਵਸਥਾਵਾਂ ਵਾਲੇ ਦੇਸ਼ ਸ਼ਾਮਿਲ ਹਨ| ਇਹੀ ਕਾਰਨ ਹੈ ਕਿ ਜਦੋਂ ਵੀ ਦੁਨੀਆ ਕਿਸੇ ਵੱਡੀ ਚੁਣੌਤੀ ਦੇ ਰੂ-ਬ-ਰੂ ਹੁੰਦੀ ਹੈ ਤਾਂ ਜੀ-20 ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਏਕੀਕ੍ਰਿਤ ਰਣਨੀਤੀ ਲੈ ਕੇ ਸਾਹਮਣੇ ਆਵੇਗੀ| 2009 ਦੇ ਵੈਸ਼ਵਿਕ ਵਿੱਤੀ ਸੰਕਟ ਦੇ ਦੌਰਾਨ ਇਸ ਮੰਚ ਨੇ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ ਸੀ| ਇਸ ਵਾਰ ਤਾਂ ਦੁਨੀਆ ਮਹਾਮਾਰੀ ਅਤੇ ਆਰਥਿਕ ਸੰਕਟ ਦੀ ਦੋਹਰੀ ਚੁਣੌਤੀ ਤੋਂ ਗੁਜਰ ਰਹੀ ਹੈ| ਕੋਰੋਨਾ ਦੇ ਚਲਦੇ ਪੂਰੀ ਦੁਨੀਆ ਵਿੱਚ 14 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ| ਅੰਤਰਰਾਸ਼ਟਰੀ ਮੁਦਰਾ ਕੋਸ਼ ਕਹਿ ਚੁੱਕਿਆ ਹੈ ਕਿ ਇਸ ਸਾਲ ਵੈਸ਼ਵਿਕ ਅਰਥ ਵਿਵਸਥਾ ਵਿੱਚ 4.4 ਫੀਸਦੀ ਦੀ ਗਿਰਾਵਟ ਆਉਣ ਵਾਲੀ ਹੈ|  
ਵਿਸ਼ਵ ਬੈਂਕ ਨੇ ਚੇਤਨ ਕੀਤਾ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦੇ 10 ਕਰੋੜ ਲੋਕ ਭਿਆਨਕ ਗਰੀਬੀ ਵਿੱਚ ਧਕੇਲੇ ਜਾ ਸਕਦੇ ਹਨ| ਬਾਵਜੂਦ  ਇਸਦੇ, ਜੀ-20  ਦੇ ਦੇਸ਼ ਸਹਿਯੋਗ ਅਤੇ ਸਮਝ ਦੀਆਂ ਆਮ ਅਪੀਲਾਂ ਤੋਂ ਅੱਗੇ ਨਹੀਂ ਵੱਧ ਸਕੇ| ਹਾਲਾਂਕਿ ਇਸਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਜੀ -20 ਦੇ ਸਮੂਹਿਕ ਵਿਵੇਕ ਤੇ ਨਹੀਂ ਪਾਈ ਜਾ ਸਕਦੀ| ਇਸ ਅਨਿਸ਼ਚਤਤਾ ਦੇ ਪਿੱਛੇ ਕਾਫੀ ਵੱਡੀ ਭੂਮਿਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਸਹਿਯੋਗ ਦੀ ਵੀ ਹੈ ਜੋ ਆਪਣੇ ਪੂਰੇ ਕਾਰਜਕਾਲ ਦੇ ਦੌਰਾਨ ਤਮਾਮ ਅੰਤਰਰਾਸ਼ਟਰੀ ਸਮਝੌਤਿਆਂ ਅਤੇ ਸੰਸਥਾਵਾਂ ਦੇ ਪ੍ਰਤੀ ਅਪਮਾਨ ਪ੍ਰਦਰਸ਼ਿਤ ਕਰਦੇ ਰਹੇ ਹਨ|  
ਜੀ-20 ਦੀ ਮੀਟਿੰਗ ਦੌਰਾਨ ਵੀ ਇਸਦੇ ਕੁੱਝ ਪ੍ਰੋਗਰਾਮਾਂ ਵਿੱਚ ਹਿੱਸੇਦਾਰੀ ਕਰਨ ਦੇ ਬਜਾਏ ਗੋਲਫ ਖੇਡਦੇ ਹੋਏ ਆਪਣਾ ਸਮਾਂ ਗੁਜ਼ਾਰਨਾ ਉਨ੍ਹਾਂ ਨੂੰ ਜ਼ਿਆਦਾ ਜਰੂਰੀ ਲੱਗਿਆ| ਦੇਖਣਾ ਪਵੇਗਾ ਕਿ ਅਗਲੇ ਸਾਲ ਜਨਵਰੀ ਵਿੱਚ ਨਵੇਂ ਰਾਸ਼ਟਰਪਤੀ ਜੋ ਬਾਇਡਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕੀ ਰੱਵਈਏ ਵਿੱਚ ਕਿਵੇਂ ਅਤੇ ਕਿੰਨਾ ਬਦਲਾਅ ਆਉਂਦਾ ਹੈ| ਹਾਲਾਂਕਿ ਇਹ ਸਕਾਰਾਤਮਕ ਹੋਵੇ ਤਾਂ ਵੀ ਸੰਕਟ ਨਾਲ ਇੱਕਜੁੱਟ ਹੋ ਕੇ ਨਜਿਠਣ ਵਾਲੀਆਂ ਵੱਡੀਆਂ ਪਹਿਲਕਦਮੀਆਂ ਜੀ -20 ਵਰਗੇ ਮੰਚਾਂ ਰਾਹੀਂ ਹੀ ਲਈਆਂ ਜਾ ਸਕਣਗੀਆਂ|
ਵੀਰ ਪਾਲ

Leave a Reply

Your email address will not be published. Required fields are marked *