ਅੰਦਾਜ਼ੇ ਅਨੁਸਾਰ ਬਿਜਲੀ ਦੇ ਬਿਲ ਭੇਜਣ ਅਤੇ ਹੋਰ ਸੱਮਸਿਆਵਾਂ ਨੂੰ ਲੈ ਕੇ ਸੈਕਟਰ 78 ਨਿਵਾਸੀਆਂ ਵਲੋਂ ਰੋਸ ਰੈਲੀ

ਐਸ.ਏ.ਐਸ.ਨਗਰ, 17 ਅਗਸਤ (ਸ.ਬ.) ਸਥਾਨਕ ਸੈਕਟਰ 78 ਦੇ ਨਿਵਾਸੀਆਂ ਵਲੋਂ ਰੈਜੀਡੈਂਟ                     ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ 78 ਦੇ ਸਹਿਯੋਗ ਨਾਲ ਕ੍ਰਿਸ਼ਨਾ ਮਿੱਤੂ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ| ਰੈਲੀ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਮੁੱਖ ਸਲਾਹਕਾਰ ਮੇਜਰ ਸਿੰਘ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਸਭਰਵਾਲ, ਮੀਤ ਪ੍ਰਧਾਨ ਸੁਰਿੰਦਰ ਸਿੰਘ ਕੰਗ, ਗੁਰਮੇਲ ਸਿੰਘ ਢੀਂਡਸਾ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕੋਰੋਨਾ ਮਾਹਾਂਮਾਰੀ ਕਾਰਨ ਲਾਕਡਾਊਨ ਖੁੱਲਣ ਦੇ ਬਾਵਜੂਦ ਪਾਵਰਕਾਮ ਵਲੋਂ ਖਪਤਕਾਰਾਂ ਨੂੰ ਅੰਦਾਜ਼ੇ ਅਨੁਸਾਰ ਬਿਜਲੀ ਦੇ ਮੋਟੀ ਰਕਮ ਦੇ ਬਿਲ ਭੇਜੇ ਜਾ ਰਹੇ ਹਨ ਜਿਸ ਕਾਰਨ ਖਪਤਕਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ|
ਖਪਤਕਾਰਾਂ ਨੇ ਮੰਗ ਕੀਤੀ ਕਿ ਮੀਟਰ ਦੀ ਅਸਲ ਰੀਡਿੰਗ ਅਨੁਸਾਰ ਬਿੱਲ ਭੇਜੇ ਜਾਣ, ਇਸ ਦੇ ਨਾਲ ਹੀ 1-9-2017 ਤੋਂ ਗਮਾਡਾ ਅਧੀਨ ਆਉਂਦੇ ਸੈਕਟਰਾਂ 76-80 ਅਤੇ 66 ਤੋਂ 69 ਦੇ ਪਾਣੀ ਦੇ ਬਿਲਾਂ ਵਿੱਚ 5.5 ਗੁਣਾ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ, ਨਗਰ ਨਿਗਮ ਮੁਹਾਲੀ ਦੀ ਸਾਲ 2015 ਦੀ ਵਾਰਡ ਬੰਦੀ ਮੁਤਾਬਕ ਸੈਕਟਰ 78 ਨੂੰ ਚਾਰ ਕੌਂਸਲਰ/ਵਾਰਡ ਦੇ ਅਧੀਨ ਕਰਨ ਦੀ ਬਜਾਏ, ਪਿੰਡ ਸੋਹਾਣਾ ਤੋਂ ਵੱਖਰਾ ਕਰਕੇ ਇਕ ਹੀ ਕੌਂਸਲਰ ਦੇ ਅਧੀਨ ਕੀਤਾ ਜਾਵੇ, ਸੈਕਟਰ 79 ਵਿੱਚ ਅਰਬਨ ਪਬਲਿਕ ਹੈਲਥ ਸੈਂਟਰ ਖੋਲਿਆ ਜਾਵੇ ਅਤੇ ਸੈਕਟਰ 78 ਵਿੱਚ ਕਮਿਊਨਿਟੀ ਸੈਂਟਰ ਅਤੇ ਫਾਇਰ              ਸਟੇਸ਼ਨ ਦੀ ਉਸਾਰੀ ਸ਼ੁਰੂ ਕੀਤੀ          ਜਾਵੇ|
ਬੁਲਾਰਿਆਂ ਨੇ ਕਿਹਾ ਕਿ ਗਮਾਡਾ ਵਲੋਂ ਭਾਰੀ ਨਾਨ ਕੰਸਟ੍ਰਕਸ਼ਨ ਫੀਸ ਲੈਣ ਦੇ ਬਾਵਜੂਦ ਖਾਲੀ ਪਲਾਟਾਂ ਤੋਂ ਜੰਗਲੀ ਬੂਟੀ ਅਤੇ ਗੰਦਗੀ ਦੀ ਸਫਾਈ ਨਹੀਂ ਕਰਵਾਈ ਜਾਂਦੀ ਅਤੇ ਸੜਕਾਂ ਵਿੱਚ ਟੋਏ-ਖੱਡਿਆਂ ਦੀ ਮੁਰਮੰਤ ਨਹੀਂ ਕਰਵਾਈ ਜਾ ਰਹੀ| ਇਸੇ ਤਰ੍ਹਾਂ ਸੈਕਟਰ 78-79 ਦੀ ਡਿਵਾਈਡਿੰਗ ਸੜਕ ਦਾ ਕੰਮ ਪੂਰਾ ਨਾ ਕਰਨ, ਸੜਕਾਂ ਦੇ ਕਰਵ ਚੈਨਲ ਨਾ ਨਵਿਆਉਣ, ਗਾਈਡ ਨਕਸ਼ੇ ਤੇ ਨੰਬਰ ਪਲੇਟਾਂ ਨਾ ਲਗਾਉਣ, ਲੋੜ ਅਨੁਸਾਰ ਰੋਡ ਗਲੀਆਂ ਨਾ ਬਣਾਉਣ, ਸੈਕਟਰ 77 ਵਿੱਚ ਵਾਟਰ ਵਰਕਸ ਦੀ ਉਸਾਰੀ ਸ਼ੁਰੂ ਨਾ ਕਰਨ, ਵੱਡੇ ਪਾਰਕ ਦੀ ਰੈਲਿੰਗ ਸਟੋਨ ਦੀਵਾਰ ਨਾ ਬਣਾਉਣ ਅਤੇ ਪੱਕੇ ਟਰੈਕ ਦੇ ਨਾਲ ਕੱਚਾ ਟਰੈਕ ਨਾ ਬਣਾਉਣ ਲਈ ਗਮਾਡਾ ਅਧਿਕਾਰੀਆਂ ਦੀ ਨਿਖੇਧੀ ਕੀਤੀ ਗਈ| ਰੈਲੀ ਵਿੱਚ ਹੋਰਨਾਂ ਤੋਂ ਇਲਾਵਾ  ਰਮਨੀਕ ਸਿੰਘ, ਦਰਸ਼ਨ ਸਿੰਘ, ਰਮਿੰਦਰ ਸਿੰਘ, ਚਰਨ ਸਿੰਘ, ਸੰਤੋਖ ਸਿੰਘ, ਹਰਪਾਲ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ, ਹਾਕਮ ਸਿੰਘ ਅਤੇ ਨਿਰਪਾਲ ਸਿੰਘ ਭੰਗੂ ਆਦਿ ਹਾਜ਼ਿਰ ਸਨ|

Leave a Reply

Your email address will not be published. Required fields are marked *