ਅੰਬਾਨੀ ਅਡਾਨੀ ਬਣਾਉਂਦੇ ਹਨ ਮੋਦੀ ਸਰਕਾਰ ਦੀਆਂ ਖੇਤੀ ਨੀਤੀਆਂ : ਬਡਹੇੜੀ

ਐਸ ਏ ਐਸ ਨਗਰ, 28 ਅਗਸਤ (ਸ.ਬ.) ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ             ਬਡਹੇੜੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੀਆਂ ਖੇਤੀ ਖੇਤਰ ਸਬੰਧੀ ਨੀਤੀਆਂ ਅੰਬਾਨੀ ਅਡਾਨੀ ਬਣਾ ਰਹੇ ਹਨ ਕਿਉਂਕਿ ਕਿ ਉਹਨਾਂ ਨੇ ਭਾਜਪਾ ਨੂੰ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਵੱਡੀਆਂ ਰਕਮਾਂ ਚੋਣ ਫੰਡ ਦੇ ਰੂਪ ਵਿੱਚ ਦਿੱਤਾ ਹੁਣ ਉਹ ਵਪਾਰਕ ਘਰਾਣਿਆਂ ਨੂੰ ਖੁਸ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ|
ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ  ਮੋਦੀ ਸਰਕਾਰ ਵਪਾਰਕ ਘਰਾਣਿਆਂ ਦੀਆਂ ਬਣਾਈਆਂ ਨੀਤੀਆਂ ਨੂੰ ਸਿਰਫ ਲਾਗੂ ਕਰ ਰਹੀ ਹੈ| ਬਡਹੇੜੀ ਨੇ ਕਿਹਾ ਕਿ  ਜੇਕਰ ਮੋਦੀ ਸਰਕਾਰ ਦੀਆਂ ਵਪਾਰਕ ਘਰਾਣਿਆਂ ਦੀਆਂ ਬਣਾਈਆਂ ਨੀਤੀਆਂ ਲਾਗੂ ਹੋ ਗਈਆਂ ਤਾਂ ਕਿਸਾਨਾਂ,ਮਜ਼ਦੂਰਾਂ ਅਤੇ ਆੜਤੀਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ ਇਸ ਲਈ ਸਮੁੱਚੇ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਆੜਤੀਆਂ ਸਮੇਤ ਸਾਰੀਆਂ ਵਿਰੋਧੀ ਧਿਰਾਂ ਇਸਦਾਵਿਰੋਧ ਕਰ ਰਹੀਆਂ ਹਨ ਪਰੰਤੂ ਬਾਦਲਾਂ ਨੇ ਹਰਸਿਮਰਤ ਦੀ ਕੇਂਦਰੀ ਵਜ਼ਾਰਤ ਦੀ ਕੁਰਸੀ ਬਚਾਉਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਧੋਖਾ ਦਿੱਤਾ ਹੈ|

Leave a Reply

Your email address will not be published. Required fields are marked *