ਅੰਬਿਕਾ ਕਾਲਜ ਆਫ ਨਰਸਿੰਗ ਨੇ ਕਰਵਾਈ ਸਵੱਛ ਭਾਰਤ ਰੈਲੀ

ਐਸ ਏ ਐਸ ਨਗਰ, 17 ਮਾਰਚ (ਸ.ਬ.) ਸਵੱਛ ਭਾਰਤ ਮੁਹਿੰਮ ਤਹਿਤ ਅੰਬਿਕਾ ਕਾਲਜ ਆਫ ਨਰਸਿੰਗ ਦੇ ਡਾਇਰੈਕਟਰ ਵਿਭਾ ਪਾਂਡੇ ਦੀ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਸਵੱਛ ਭਾਰਤ ਰੈਲੀ ਦਾ ਆਯੋਜਨ ਕੀਤਾ|
ਇਸ ਰੈਲੀ ਨੂੰ ਖਰੜ ਸਿਵਲ ਹਸਪਤਾਲ ਦੇ ਡਾਕਟਰ ਤਰਸੇਮ ਸਿੰਘ ਵਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ| ਇਸ ਮੌਕੇ ਵਿਦਿਆਰਥਣਾਂ ਵਲੋਂ ਸ਼ਹਿਰ ਦੀ ਸਫਾਈ ਵੀ ਕੀਤੀ ਗਈ ਅਤੇ ਲੋਕਾਂ ਨੂੰ ਸਫਾਈ ਲਈ ਜਾਗਰੂਕ ਕੀਤਾ ਗਿਆ| ਇਸ ਮੌਕੇ ਪ੍ਰਿੰਸੀਪਲ ਡਾ ਐਨ ਬਾਲਾ , ਵਾਇਸ ਪ੍ਰਿੰਸੀਪਲ ਕਮਲਜੀਤ ਕੌਰ, ਸਮੀਖਿਆ, ਸਤਵਿੰਦਰ , ਸੋਨੂੰ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *