ਅੰਬੇਦਕਰ ਜਯੰਤੀ ਦੇ ਪੋਸਟਰ ਸਾੜਨ ਤੇ ਮੰਗਲੌਰ ਵਿੱਚ ਪਥਰਾਓ ਨਾਲ ਸੀ.ਓ ਜ਼ਖਮੀ

ਰੁੜਕੀ, 14 ਅਪ੍ਰੈਲ (ਸ.ਬ.) ਮੰਗਲੌਰ ਕੋਤਵਾਲੀ ਖੇਤਰ ਦੇ ਮੁੰਡੇਟ ਪਿੰਡ ਵਿੱਚ ਅੰਬੇਦਕਰ ਜਯੰਤੀ ਲਈ ਲਗਾਏ ਗਏ ਪੋਸਟਰਾਂ ਨੂੰ ਕੁਝ ਲੋਕਾਂ ਨੇ ਸਾੜ ਦਿੱਤਾ| ਇਸ ਤੇ ਲੋਕਾਂ ਨੇ ਬਹੁਤ ਹੰਗਾਮਾ ਕੀਤਾ| ਇਸ ਦੌਰਾਨ ਪੁੱਜੀ ਪੁਲੀਸ ਦੀ ਮੋਟਰ ਸਾਈਕਲ ਨੂੰ ਵੀ ਸਾੜ ਦਿੱਤਾ| ਕੁਝ ਲੋਕਾਂ ਵੱਲੋਂ ਕੀਤੇ ਗਏ ਪਥਰਾਓ ਵਿੱਚ ਪੁਲੀਸ ਅਧਿਕਾਰੀ ਨੂੰ ਵੀ ਸੱਟਾਂ ਲੱਗੀਆਂ|
ਮੁੰਡੇਟ ਪਿੰਡ ਵਿੱਚ ਅੰਬੇਦਕਰ ਜਯੰਤੀ ਤੇ ਲਗਾਏ ਗਏ ਪੋਸਟਰ ਕਿਸੇ ਨੇ ਰਾਤੀ ਸਾੜ ਦਿੱਤੇ| ਇਸ ਨਾਲ ਗੁੱਸੇ ਵਿੱਚ ਆਏ ਲੋਕਾਂ ਨੇ ਰੋਡ ਤੇ ਜ਼ਾਮ ਲਗਾ ਦਿੱਤਾ| ਇਸ ਦੌਰਾਨ ਕੁੱਲੂ ਨਾਮ ਦੇ ਵਿਅਕਤੀ ਨੇ ਖੁਦ ਤੇ ਮਿੱਟੀ ਦਾ ਤੇਲ ਪਾ ਕੇ ਸੜਨ ਦੀ ਵੀ ਕੋਸ਼ਿਸ਼ ਕੀਤੀ| ਸੂਚਨਾ ਤੇ ਭਾਰੀ ਪੁਲੀਸ ਫੌਜ ਮੌਕੇ ਤੇ ਪੁੱਜ ਗਈ| ਪੁਲੀਸ ਨੇ ਵਿਅਕਤੀ ਨੂੰ ਫੜ ਲਿਆ| ਪੁਲੀਸ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨ੍ਹੇ|
ਵਿਅਕਤੀ ਨੂੰ ਫੜਨ ਤੇ ਲੋਕ ਭੜਕ ਗਏ ਅਤੇ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ| ਇਸ ਦੌਰਾਨ ਭੀੜ ਵਿੱਚ ਕਿਸੇ ਨੇ ਪੱਥਰ ਸੁੱਟਿਆ| ਇਸ ਨਾਲ ਪੁਲੀਸ ਅਧਿਕਾਰੀ ਨੂੰ ਸੱਟਾਂ ਲੱਗੀਆਂ| ਪੁਲੀਸ ਨੇ ਲਾਠੀਆਂ ਲੋਕਾਂ ਤੇ ਵਰਸਾਈਆਂ| ਮੌਕੇ ਤੇ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀ ਮੌਜੂਦ ਹਨ| ਸਥਿਤੀ ਤਨਾਅਪੂਰਨ ਬਣੀ ਹੋਈ ਹੈ|

Leave a Reply

Your email address will not be published. Required fields are marked *