ਅੰਬ੍ਰੀਸ਼ ਦੇ ਤੂਫਾਨੀ ਸੈਂਕੜੇ ਨਾਲ ਵਿੰਡੀਜ਼ ਫਾਈਨਲ ਵਿੱਚ

ਡਬਲਿਨ,13 ਮਈ (ਸ.ਬ.) ਓਪਨਰ ਸੁਨੀਲ ਅੰਬ੍ਰੀਸ਼ (148) ਦੇ ਤੂਫਾਨੀ ਸੈਂਕੜੇ ਨਾਲ ਵੈਸਟਇੰਡੀਜ਼ ਨੇ ਆਇਰਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਤਿਕੋਣੀ ਵਨ ਡੇ ਸੀਰੀਜ਼ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ| ਵੈਸਟਇੰਡੀਜ਼ ਦੀ ਤਿੰਨ ਮੈਚਾਂ ਵਿਚੋਂ ਇਹ ਦੂਜੀ ਜਿੱਤ ਹੈ ਤੇ ਉਸਦੇ 9 ਅੰਕ ਹੋ ਗਏ ਹਨ| ਬੰਗਲਾਦੇਸ਼ ਦੇ ਦੋ ਮੈਚਾਂ ਵਿਚੋਂ 6 ਅੰਕ ਹਨ, ਜਦਕਿ ਆਇਰਲੈਂਡ 3 ਮੈਚਾਂ ਵਿਚੋਂ 2 ਮੈਚ ਹਾਰ ਕੇ ਫਾਈਨਲ ਦੀ ਦੌੜ ਵਿਚੋਂ ਲਗਭਗ ਬਾਹਰ ਹੋ ਚੁੱਕੀ ਹੈ| ਆਇਰਲੈਂਡ ਨੇ ਐਂਡ੍ਰਿਊ ਬਾਲਬਿਰਨੀ ਦੀਆਂ 124 ਗੇਂਦਾਂ ਤੇ 11 ਚੌਕਿਆਂ ਤੇ 4 ਛੱਕਿਆਂ ਨਾਲ ਸਜੀ 135 ਦੌੜਾਂ ਦੀ ਪਾਰੀ ਦੀ ਬਦੌਲਤ 50 ਓਵਰਾਂ ਵਿਚ 5 ਵਿਕਟਾਂ ਤੇ 327 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ|
ਵਿੰਡੀਜ਼ ਨੇ ਅੰਬ੍ਰੀਸ਼ ਦੀਆਂ ਤੂਫਾਨੀ 148 ਦੌੜਾਂ ਦੀ ਬਦੌਲਤ 47.5 ਓਵਰਾਂ ਵਿਚ 5 ਵਿਕਟਾਂ ਤੇ 331 ਦੌੜਾਂ ਬਣਾ ਕੇ ਮੈਚ ਜਿੱਤ ਲਿਆ| ‘ਮੈਨ ਆਫ ਦਿ ਮੈਚ’ ਅੰਬ੍ਰੀਸ਼ ਨੇ 126 ਗੇਂਦਾਂ ਵਿਚ 148 ਦੌੜਾਂ ਵਿਚ 19 ਚੌਕੇ ਤੇ 1 ਛੱਕਾ ਲਾਇਆ|

Leave a Reply

Your email address will not be published. Required fields are marked *