ਅੰਮਿ੍ਰਤਸਰ ਵਿੱਚ ਮਹਿਲਾ ਡਾਕਟਰ ਨੂੰ ਘਰ ਵਿੱਚ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ


ਅੰਮਿ੍ਰਤਸਰ, 7 ਜਨਵਰੀ (ਸ.ਬ.) ਅੰਮਿ੍ਰਤਸਰ ਦੇ ਪਾਸ਼ ਇਲਾਕੇ ਵਿੱਚ ਇਕ ਮਹਿਲਾ ਡਾਕਟਰ ਨੂੰ ਬੰਦੀ ਬਣਾ ਕੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਪੁਲੀਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮਿ੍ਰਤਸਰ ਦੇ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪਾਸ਼ ਇਲਾਕੇ ਵਿੱਚ ਡਾਕਟਰ ਸ਼ਿਵਾਨਗੀ ਅਰੋੜਾ ਆਪਣੇ ਘਰ ਵਿੱਚ ਕਲੀਨਿਕ ਚਲਾਉਂਦੇ ਹਨ। ਬੀਤੀ ਰਾਤ ਚਾਰ ਵਿਅਕਤੀ ਮਰੀਜ਼ ਬਣ ਕੇ ਉਨ੍ਹਾਂ ਕੋਲ ਇਲਾਜ ਕਰਵਾਉਣ ਲਈ ਆਏ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਕੇ ਸਾਰੇ ਘਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਫ਼ਿਲਹਾਲ ਕਿੰਨੀ ਲੁੱਟ ਹੋਈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *