ਅੰਮ੍ਰਿਤਸਰ ਦੀ ਮਹਿਲਾ ਨੇ ਬੈਂਕ ਮੈਨੇਜਰ ਉੱਤੇ ਵਿਆਹ ਦਾ ਝਾਂਸਾ ਦੇ ਕੇ ਸ਼ਰੀਰਿਕ ਸੰਬੰਧ ਬਣਾਉਣ ਅਤੇ ਗਰਭਵਤੀ ਹੋਣ ਤੇ ਵਿਆਹ ਤੋਂ ਮੁਕਰਨ ਦਾ ਦੋਸ਼ ਲਗਾਇਆ

ਅੰਮ੍ਰਿਤਸਰ ਦੀ ਮਹਿਲਾ ਨੇ ਬੈਂਕ ਮੈਨੇਜਰ ਉੱਤੇ ਵਿਆਹ ਦਾ ਝਾਂਸਾ ਦੇ ਕੇ ਸ਼ਰੀਰਿਕ ਸੰਬੰਧ ਬਣਾਉਣ ਅਤੇ ਗਰਭਵਤੀ ਹੋਣ ਤੇ ਵਿਆਹ ਤੋਂ ਮੁਕਰਨ ਦਾ ਦੋਸ਼ ਲਗਾਇਆ

ਬੈਂਕ ਮੈਨੇਜਰ ਨੇ ਦੋਸ਼ ਨਕਾਰੇ
ਐਸ.ਏ.ਐਸ.ਨਗਰ, 9 ਫਰਵਰੀ (ਸ.ਬ.) ਮੂਲ ਰੂਪ ਤੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਇਕ ਔਰਤ ਨੇ ਪੰਚਕੂਲਾ ਸਥਿਤ ਆਂਧਰਾ ਬੈਂਕ ਦੇ ਮੈਨੇਜਰ ਤੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾਂ ਦੇ ਕੇ ਉਸ ਨਾਲ ਸ਼ਰੀਰਿਕ ਸੰਬੰਧ ਕਾਇਮ ਕਰਨ ਅਤੇ ਉਸਦੇ ਗਰਭਵਤੀ ਹੋਣ ਤੇ ਵਿਆਹ ਤੋਂ ਮੁਕਰਨ ਦਾ ਦੋਸ਼ ਲਗਾਉਂਦਿਆਂ ਇਲਜਾਮ ਲਗਾਇਆ ਕਿ ਇਸ ਮਾਮਲੇ ਵਿੱਚ ਉਸ ਵਲੋਂ ਜੀਰਕਪੁਰ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਤੇ ਕਾਰਵਾਈ ਨਾ ਹੋਣ ਕਾਰਨ ਉਹ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਹੈ|
ਪੀਤੜ ਮਹਿਲਾ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਗਾਇਆ ਕਿ ਉਕਤ ਬੈਂਕ ਮੈਨੇਜਰ ਵਲੋਂ ਲਗਭਗ 6 ਮਹੀਨੇ ਤਕ ਉਸਦਾ ਯੌਨ ਸ਼ੋਸ਼ਣ ਕੀਤਾ ਗਿਆ ਅਤੇ ਹੁਣ ਜਦੋਂ ਉਹ ਗਰਭਵਤੀ ਹੋ ਗਈ ਹੈ ਤਾਂ ਉਹ ਉਸ ਨਾਲ ਵਿਆਹ ਕਰਨ ਤੋਂ ਇਨਕਾਰੀ ਹੈ| ਉਸਨੇ ਕਿਹਾ ਕਿ ਇਸ ਵਿਅਕਤੀ ਦੇ ਖਿਲਾਫ ਉਸ ਵਲੋਂ ਜੀਰਕਪੁਰ ਥਾਣੇ ਵਿੱਚ ਦਿੱਤੀ ਸ਼ਿਕਾਇਤ ਤੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ| ਉਸਨੇ ਦੱਸਿਆ ਕਿ ਹੁਣ ਉਸਨੇ ਇਸ ਸੰਬੰਧੀ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ|
ਪੀੜਤਾ ਨੇ ਦੱਸਿਆ ਕਿ ਉਹ ਤਰਨਤਾਰਨ (ਅੰਮ੍ਰਿਤਸਰ) ਦੀ ਰਹਿਣ ਵਾਲੀ ਹੈ ਅਤੇ ਉਸ ਨੇ ਵਿਦੇਸ਼ ਜਾਣ ਲਈ ਜਲੰਧਰ ਵਾਸੀ ਇਕ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ ਸੀ ਜਿਸ ਨੇ ਉਸ ਨੂੰ ਅਰਜੁਨ ਚੌਹਾਨ ਨਾਮ ਦੇ ਇਸ ਬੈਂਕ ਮੈਨੇਜਰ ਨਾਲ ਇਹ ਕਹਿ ਕੇ ਮਿਲਵਾਇਆ ਸੀ ਕਿ ਅਰਜੁਨ ਚੌਹਾਨ ਆਂਧਰਾ ਬੈਂਕ ਪੰਚਕੁਲਾ ਵਿੱਚ ਬ੍ਰਾਂਚ ਮੈਨੇਜਰ ਹੈ ਅਤੇ ਉਹ ਵਿਦੇਸ਼ ਜਾਣ ਲਈ ਉਸ ਦਾ ਐਜੂਕੇਸ਼ਨ ਲੋਨ ਕਰਵਾ ਦੇਵੇਗਾ| ਅਰਜੁਨ ਚੌਹਾਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹ ਅਰਜੁਨ ਚੌਹਾਨ ਨੇ ਉਸ ਨੂੰ ਜੀਰਕਪੁਰ ਵਿੱਚ ਇਕੱਠੇ ਕੰਮ ਕਰਨ ਦਾ ਝਾਂਸਾ ਦਿੱਤਾ ਅਤੇ ਉਹ ਉਸਦੇ ਝਾਂਸੇ ਵਿੱਚ ਆ ਕੇ ਉਸ ਨਾਲ ਮੋਤੀਆ ਰਾਇਲ ਸਿਟੀ ਜੀਰਕਪੁਰ ਸਥਿਤ ਫਲੈਟ ਵਿੱਚ ਰਹਿਣ ਲੱਗੀ| ਇਸ ਦੌਰਾਨ ਅਰਜੁਨ ਨੇ ਉਸ ਤੇ ਭਰੋਸਾ ਬਣਾ ਲਿਆ ਅਤੇ ਉਸ ਨੂੰ ਵਿਆਹ ਕਰਨ ਦੀ ਗੱਲ ਕਹਿ ਕੇ ਉਸ ਨਾਲ 6 ਮਹੀਨੇ ਤਕ ਸ਼ਰੀਰਕ ਸੰਬੰਧ ਬਣਾਉਂਦਾ ਰਿਹਾ| ਉਸ ਨੇ ਦੱਸਿਆ ਕਿ ਅਰਜੁਨ ਦੀ ਪਹਿਲਾਂ ਮੰਗਣੀ ਹੋ ਚੁੱਕੀ ਸੀ ਪਰ ਉਸ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਪਹਿਲੀ ਮੰਗੇਤਰ ਨਾਲ ਮੰਗਣੀ ਤੋੜ ਕੇ ਉਸ ਨਾਲ ਵਿਆਹ ਕਰਵਾਏਗਾ ਪਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਅਰਜੁਨ ਉਸ ਨੂੰ (26 ਜਨਵਰੀ 2018 ਨੂੰ) ਛੱਡ ਕੇ ਚਲਾ ਗਿਆ| ਇਸ ਸਬੰਧੀ ਉਸ ਨੇ 27 ਜਨਵਰੀ 2018 ਨੂੰ ਜੀਰਕਪੁਰ ਥਾਣੇ ਵਿੱਚ ਅਰਜੁਨ ਚੌਹਾਨ ਦੇ ਖਿਲਾਫ ਸ਼ਿਕਾਇਤ ਦਿੱਤੀ ਪਰੰਤੂ ਪੁਲੀਸ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ|
ਇਸ ਸਬੰਧੀ ਸੰਪਰਕ ਕਰਨ ਤੇ ਅਰਜੁਨ ਚੌਹਾਨ ਨੇ ਕਿਹਾ ਕਿ ਉਸ ਤੇ ਲਾਏ ਸਾਰੇ ਦੋਸ਼ ਝੂਠੇ ਹਨ ਅਤੇ ਉਸ ਕੋਲ ਇਸ ਔਰਤ ਦੇ ਖਿਲਾਫ ਪੂਰੇ ਸਬੂਤ ਮੌਜੂਦ ਹਨ ਜਿਹੜੇ ਉਹ ਜਨਤਕ ਕਰਨ ਲਈ ਤਿਆਰ ਹੈ| ਉਸ ਨੇ ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ ਅਤੇ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ|
ਸੰਪਰਕ ਕਰਨ ਤੇ ਜੀਰਕਪੁਰ ਥਾਣੇ ਦੇ ਮੁਖੀ ਸ੍ਰੀ ਪਵਨ ਕੁਮਾਰ ਨੇ ਕਿਹਾ ਕਿ ਇਸ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਵਿੱਚ ਇਹ ਗੱਲ ਸਾਮਣੇ ਆਈ ਸੀ ਕਿ ਇਹ ਦੋਵੇਂ ਆਪਸੀ ਰਜਾਮੰਦੀ ਨਾਲ ਘਰ ਵਿੱਚ ਰਹਿ ਰਹੇ ਸਨ| ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਸੰਬੰਧੀ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਉਪਰੰਤ ਇਸ ਮਾਮਲੇ ਵਿੱਚ ਡੀ ਏ ਲੀਗਲ ਦੀ ਸਲਾਹ ਲੈਣ ਲਈ ਫਾਈਲ ਭੇਜੀ ਗਈ ਹੈ ਜਿਸਦੀ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *