ਅੰਮ੍ਰਿਤਸਰ ਬੰਬ ਧਮਾਕਾ ਮਾਮਲਾ : ਅਵਤਾਰ ਸਿੰਘ ਤੇ ਬਿਕਰਮ ਸਿੰਘ 6 ਦਿਨਾਂ ਦੇ ਪੁਲੀਸ ਰਿਮਾਂਡ ਤੇ

ਅੰਮ੍ਰਿਤਸਰ, 5 ਦਸੰਬਰ (ਸ.ਬ.) ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ ਵਿਖੇ ਨਿਰੰਕਾਰੀ ਭਵਨ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਗ੍ਰਿਫਤਾਰ ਦੋਸ਼ੀ ਅਵਤਾਰ ਸਿੰਘ ਤੇ ਬਿਕਰਮ ਸਿੰਘ ਨੂੰ ਅੱਜ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ| ਅਦਾਲਤ ਵਲੋਂ ਦੋਵਾਂ ਦੋਸ਼ੀਆਂ ਨੂੰ ਪੁਲੀਸ ਨੇ 6 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ| ਪੁੱਛਗਿੱਛ ਦੌਰਾਨ ਦੋਵਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ 15 ਲੱਖ ਦੀ ਵਿਦੇਸ਼ੀ ਫਡਿੰਗ ਵੀ ਹੋਈ| ਉਨ੍ਹਾਂ ਕੋਲੋਂ ਕੁਝ ਡਿਵਾਇਸ ਵੀ ਬਰਾਮਦ ਹੋਏ ਹਨ|

Leave a Reply

Your email address will not be published. Required fields are marked *