ਅੰਮ੍ਰਿਤਸਰ ਵਿਖੇ ਨੋਟਬੰਦੀ ਤੋਂ ਪ੍ਰੇਸ਼ਾਨ ਉਦਯੋਗਪਤੀਆਂ ਨੇ ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਡੀ ਸੀ ਨੂੰ ਸੌਂਪੀਆਂ

ਅੰਮ੍ਰਿਤਸਰ, 15 ਦਸੰਬਰ (ਸ.ਬ.)  ਗੁਰੂ ਨਗਰੀ ਅੰਮ੍ਰਿਤਸਰ ਵਿੱਚ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਉਸ ਸਮੇਂ ਸਥਿਤੀ ਅਜੀਬੋਗਰੀਬ ਹੋ ਗਈ ਜਦੋਂ ਮੋਦੀ ਸਰਕਾਰ ਵਲੋਂ ਲਾਗੂ ਕੀਤੀ ਗਈ ਨੋਟਬੰਦੀ ਤੋਂ ਪ੍ਰੇਸ਼ਾਨ ਵੱਡੀ ਗਿਣਤੀ ਉਦਯੋਗਪਤੀਆਂ ਨੇ ਆਪਣੇ ਉਦਯੋਗਾਂ, ਫੈਕਟਰੀਆਂ ਦੀਆਂ ਚਾਬੀਆਂ ਹੀ ਅੰਮ੍ਰਿਤਸਰ  ਦੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀਆਂ| ਇਸ ਮੌਕੇ ਮੌਜੂਦ ਵੱਡੀ ਗਿਣਤੀ ਉਦਯੋਗਪਤੀਆਂ ਨੇ ਇਕ ਸੁਰ ਵਿੱਚ ਕਿਹਾ ਕਿ ਮੋਦੀ ਸਰਕਾਰ ਦੇ ਨੋਟਬੰਦੀ ਦੇ ਤੁਗਲਕੀ ਫੈਸਲੇ ਕਾਰਨ ਉਹਨਾਂ ਦਾ ਸਾਰਾ ਕੰਮ ਕਾਰ ਠੱਪ ਹੋ ਕੇ ਰਹਿ ਗਿਆ ਹੈ| ਉਹਨਾਂ ਕੋਲ ਮੌਜੂਦ ਪੁਰਾਣੀ ਕਰੰਸੀ ਰੱਦ ਹੋ ਗਈ ਹੈ ਅਤੇ ਨਵੀਂ ਕਰੰਸੀ ਉਹਨਾਂ ਨੂੰ ਮਿਲ ਨਹੀਂ ਰਹੀ, ਇਸ ਕਰਕੇ ਜਿੱਥੇ ਉਹਨਾਂ ਦਾ ਵਪਾਰ ਸੰਬੰਧੀ ਜਰੂਰੀ ਲੈਣ ਦੇਣ ਹੀ ਬੰਦ ਹੋ ਗਿਆ ਹੈ, ਉਥੇ ਹੀ ਉਹਨਾਂ ਦੀਆਂ ਫੈਕਟਰੀਆਂ ਦੇ ਵਰਕਰਾਂ ਨੂੰ ਤਨਖਾਹਾਂ ਦੇਣਾ ਵੀ ਬਹੁਤ ਵੱਡੀ ਸਮੱਸਿਆਂ ਬਣ ਗਈ ਹੈ| ਉਹਨਾਂ ਕਿਹਾ ਕਿ ਉਹਨਾਂ ਨੂੰ ਨਾ ਤਾਂ ਬੈਂਕਾਂ ਤੋਂ ਪੈਸਾ ਮਿਲ ਰਿਹਾ ਹੈ ਨਾ ਹੀ ਮਾਰਕੀਟ ਵਿੱਚ ਫਸੇ ਉਹਨਾਂ ਦੇ ਪੈਸੇ ਹੀ ਵਾਪਸ ਮਿਲ ਰਹੇ ਹਨ, ਜਿਸ ਕਰਕੇ ਉਹ ਤਬਾਹ ਹੋਣ ਦੇ ਕੰਢੇ ਪਹੁੰਚ ਗਏ ਹਨ| ਭੜਕੇ ਹੋਏ ਉਦੋਯੋਗਪਤੀਆਂ ਨੇ ਕਿਹਾ ਕਿ ਉਦਯੋਗਾਂ ਫੈਕਟਰੀਆਂ ਵਿੱਚ ਨੋਟਬੰਦੀ ਕਾਰਨ ਵਿੱਡੀ ਸੰਕਟ ਖੜਾ ਹੋ ਗਿਆ ਹੈ ਅਤੇ ਪਹਿਲਾਂ ਹੀ ਘਾਟੇ ਦੀ ਸ਼ਿਕਾਰ ਅੰਮ੍ਰਿਤਸਰ ਦੀ ਇੰਡਸਟਰੀ ਹੋਰ ਘਾਟੇ ਵਿੱਚ ਚਲੀ ਗਈ ਹੈ|
ਇਸ ਮੌਕੇ ਇੱਕਠੇ ਹੋਏ ਉਦਯੋਗਪਤੀਆਂ ਨੇ ਨੋਟਬੰਦੀ ਖਿਲਾਫ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ|

Leave a Reply

Your email address will not be published. Required fields are marked *