ਅੰਮ੍ਰਿਤਸਰ ਵਿੱਚ ਸਿਲੰਡਰ ਫਟਣ ਮਾਂ ਅਤੇ ਛੇ ਮਹੀਨਿਆਂ ਦੇ ਬੱਚੇ ਦੀ ਮੌਤ

ਅੰਮ੍ਰਿਤਸਰ, 23 ਜਨਵਰੀ (ਸ.ਬ.) ਅੰਮ੍ਰਿਤਸਰ ਦੇ ਥਾਣਾ ਬੀ-ਡਿਵੀਜ਼ਨ ਅਧੀਨ ਪੈਂਦੇ ਖ਼ਿੱਤੇ ਸੁਲਤਾਨਵਿੰਡ ਰੋਡ ਵਿਖੇ ਅੱਜ ਦੁਪਹਿਰੇ ਸਿਲੰਡਰ ਫਟਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ| ਮ੍ਰਿਤਕ ਔਰਤ ਦੀ ਪਹਿਚਾਣ ਸੋਨਮ (25) ਵਜੋਂ ਹੋਈ ਹੈ| ਦੱਸਿਆ ਜਾ ਰਿਹਾ ਹੈ ਕਿ ਸੋਨਮ ਆਪਣੇ ਪਤੀ ਲਈ ਚਾਹ ਬਣਾ ਰਹੀ ਸੀ| ਇਸ ਦੌਰਾਨ ਉਸ ਨੇ ਆਪਣੇ ਛੇ ਮਹੀਨਿਆਂ ਬੱਚੇ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ| ਜਦੋਂ ਉਸ ਨੇ ਸਿਲੰਡਰ ਦਾ ਰੈਗੂਲੇਟਰ ਖੋਲ੍ਹਿਆ ਤਾਂ ਉਸ ਨੂੰ ਅੱਗ ਲੱਗ ਗਈ ਅਤੇ ਇਸ ਦੀ ਲਪੇਟ ਵਿੱਚ ਦੋਵੇਂ ਮਾਂ-ਪੁੱਤ ਆ ਗਏ| ਇਸ ਹਾਦਸੇ ਵਿੱਚ ਦੋਵੇਂ ਮਾਂ-ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ| ਏ. ਸੀ. ਪੀ. ਪੂਰਬੀ ਜਸਪ੍ਰੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *