ਅੱਖਾਂ ਦਾ ਜਾਂਚ ਕੈਂਪ ਲਗਾਇਆ

ਚੰਡੀਗੜ੍ਹ, 7 ਅਗਸਤ (ਸ.ਬ.) ਸਥਾਨਕ ਸੈਕਟਰ 43 ਦੇ ਸ਼ਿਸ਼ੂ ਨਿਕੇਤਨ ਸਕੂਲ ਵਿੱਚ ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਲਾਇਨੈਸ ਕਲੱਬ ਪੰਚਕੂਲਾ ਵਲੋਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਪਰਸਨ ਡਾ. ਐਸ ਐਸ ਭੰਵਰਾ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ 594 ਬੱਚਿਆਂ ਦੀ ਅੱਖਾਂ ਦੀ ਜਾਂਚ ਕੀਤੀ ਗਈ, ਬੱਚਿਆਂ ਦੀਆਂ ਅੱਖਾਂ ਦੀ ਜਾਂਚ ਜੇ ਐਲ ਪੀ ਐਲ ਵਲੋਂ ਦਾਨ ਕੀਤੀ ਗਈ ਵਿਦੇਸ਼ੀ ਮਸ਼ੀਨ ਦੀ ਸਹਾਇਤਾ ਨਾਲ ਕੀਤੀ ਗਈ| ਇਸ ਮੌਕੇ ਸਕੂਲ ਦੇ 20 ਫੀਸਦੀ ਬੱਚਿਆਂ ਦੀਆਂ ਅੱਖਾਂ ਵਿੱਚ ਕੋਈ ਨਾ ਕੋਈ ਦੋਸ਼ ਪਾਇਆ ਗਿਆ ਅਤੇ ਇਹਨਾਂ ਬੱਚਿਆਂ ਨੂੰ ਮਾਹਰ ਡਾਕਟਰਾਂ ਤੋਂ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ| ਇਸ ਮੌਕੇ ਕਲਬ ਦੇ ਪ੍ਰਧਾਨ ਪਰਵਿੰਦਰ ਸਿੰਘ, ਲਕੇਸ਼ਪਾਲ ਸਿੰਘ, ਮਨਜੀਤ ਭੰਵਰਾ (ਪੀਡੀਪੀ), ਕੰਚਨ ਜੈਨ, ਹੰਸਾ ਧੰਜਲ, ਸਕੂਲ ਪ੍ਰਿੰਸੀਪਲ ਵੀਨਾ ਅਰੋੜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *