ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਲਗਾਇਆ

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਬਾਬਾ ਮੱਲ ਦਾਸ ਚੈਰੀਟੇਬਲ ਟਰਸਟ ਵਲੋਂ ਮਹੰਤ ਬਲਵੰਤ ਦਾਸ ਜੀ ਦੀ 18ਵੀਂ ਬਰਸੀ ਤੇ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਬੀ.ਐਸ.ਡੀ. ਪਬਲਿਕ ਸਕੂਲ ਵਿੱਚ ਲਗਾਇਆ ਗਿਆ| ਇਸ ਮੌਕੇ ਤੇ ਟਰੱਸਟ ਦੀ ਚੇਅਰਮੈਨ ਸ੍ਰੀਮਤੀ ਸੁਰਜੀਤ ਕੌਰ ਵਾਈਸ ਚੇਅਰਮੈਨ ਡਾ. ਬਾਲ ਕ੍ਰਿਸ਼ਨ, ਸ੍ਰ. ਚਰਨ ਸਿੰਘ, ਸ੍ਰ. ਬਲਬੀਰ ਸਿੰਘ, ਸ੍ਰ. ਹਰਬੰਸ ਸਿੰਘ ਵੀ ਮੌਜੂਦ ਸਨ| ਟਰੱਸਟ ਦੀ ਚੇਅਰਮੈਨ ਸ੍ਰੀਮਤੀ ਸੁਰਜੀਤ ਕੌਰ ਜੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਕਰੀਬ 400 ਮਰੀਜਾਂ ਦੀ ਰਜਿਸਟੇਸ਼ਨ ਕੀਤੀ ਗਈ ਅਤੇ ਡਾ. ਸੁਖਵਿੰਦਰ ਸਿੰਘ (ਐਮ. ਡੀ. ਆਈ) ਨੇ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 120 ਮਰੀਜਾਂ ਨੂੰ ਆਪਰੇਸ਼ਨ ਲਈ ਚੁਣਿਆ| ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ ਡਾ. ਸੁਖਵਿੰਦਰ ਸਿੰਘ ਵੱਲੋਂ ਕੀਤੇ ਜਾਣਗੇ| ਇਹ ਆਪਰੇਸ਼ਨ ਮਹੀਨਾ ਭਰ ਚੱਲਣਗੇ|
ਇਸ ਕੈਂਪ ਵਿੱਚ ਦਵਾਈਆਂ ਅਤੇ ਚਸ਼ਮੇ ਵੀ ਵੰਡੇ ਗਏ ਅਤੇ ਮਰੀਜ਼ਾਂ ਲਈ ਲੰਗਰ ਵੀ ਲਗਾਇਆ ਗਿਆ| ਆਪਰੇਸ਼ਨ ਵਾਲੇ ਸਾਰੇ ਮਰੀਜ਼ਾਂ ਦੇ ਰਹਿਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਟਰੱਸਟ ਵੱਲੋਂ ਕੀਤਾ ਜਾਵੇਗਾ|

Leave a Reply

Your email address will not be published. Required fields are marked *