ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ

ਐਸ ਏ ਐਸ ਨਗਰ, 14 ਮਾਰਚ (ਸ.ਬ.) ਦੀਦ-ਨੇ-ਦੀਦਾਰ (ਰਜਿ.) ਮੁਹਾਲੀ ਅਤੇ ਕੌਮੀ ਸੇਵਾ ਯੋਜਨਾ ਯੂਨਿਟ ਪੈਰਾਗਾਨ ਸੀਨੀਅਰ ਸੈਂਕਡੰਰੀ ਸਕੂਲ ਸੈਕਟਰ 71ਮੁਹਾਲੀ ਦੇ ਸਹਿਯੋਗ ਸਦਕਾ ਐਸ.ਏ.ਐਸ ਨਗਰ ਜਿਲ੍ਹੇ ਦੇ ਪਿੰਡ ਮੌਲੀ ਬੈਦਵਾਣ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੱਖਾਂ ਦੇ ਮੁਫਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਤਕਰੀਬਨ 200 ਸਰਕਾਰੀ ਸਕੂਲ ਦੇ ਬੱਚਿਆਂ ਅਤੇ 170 ਦੇ ਲੱਗਭਗ ਪਿੰਡ ਵਾਸੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ|
ਪਿੰਡ ਦੇ ਸਰਪੰਚ ਬਾਲ ਕ੍ਰਿਸ਼ਨ ਗੋਇਲ ਅਤੇ ਸੰਸਥਾ ਦੇ ਸੰਸਥਾਪਕ ਮਨਿੰਦਰ ਪਾਲ ਸਿੰਘ ਨੇ ਜੇ.ਪੀ. ਆਈ. ਹਸਪਤਾਲ ਮੁਹਾਲੀ ਵੱਲੋਂ ਆਈ ਡਾਕਟਰੀ ਟੀਮ ਦਾ ਸਵਾਗਤ ਕੀਤਾ| ਸਰਪੰਚ ਬਾਲ ਕ੍ਰਿਸ਼ਨ ਗੋਇਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੀ ਜਾਂਚ, ਸਲਾਹ, ਦਵਾਈਆਂ ਅਤੇ ਐਨਕਾਂ ਮੁਫਤ ਪ੍ਰਦਾਨ ਕੀਤੀਆਂ ਗਈਆਂ| ਇਸ ਮੌਕੇ ਡਾਕਟਰੀ ਟੀਮ ਨੇ ਅੱਖਾਂ ਦੀ ਸਾਂਭ ਸੰਭਾਲ ਤੇ ਵੀ ਜ਼ੋਰ ਦਿੱਤਾ ਅਤੇ ਅੱਖਾਂ ਦੀ ਰੌਸ਼ਨੀ ਦਰੁਸਤ ਰੱਖਣ ਦੀਆਂ ਸਲਾਹਾਂ ਦਿੱਤੀਆਂ|
ਇਸ ਮੌਕੇ ਪਿੰਡ ਮੌਲੀ ਬੈਦਵਾਣ ਦੀ ਪੰਚਾਇਤ, ਡਾ. ਜਤਿੰਦਰ ਸਿੰਘ, ਡਾ. ਸ਼ਿਲਪਾ ਅਗਰਵਾਲ, ਡਾ. ਸੰਜੇ ਮਿਸ਼ਰਾ, ਡਾ. ਆਭਾ, ਡਾ. ਮੰਜਰੀ ਨੇ ਆਪਣਾ ਬਣਦਾ ਅਹਿਮ ਯੋਗਦਾਨ ਪਾਇਆ|

Leave a Reply

Your email address will not be published. Required fields are marked *