ਅੱਖਾਂ ਦੀ ਮੁਫਤ ਜਾਂਚ ਅਤੇ ਕੈਟਰੈਕਟ ਸਰਜਰੀ ਕੈਂਪ 23 ਜੂਨ ਨੂੰ

ਐਸ ਏ ਐਸ ਨਗਰ, 21 ਜੂਨ (ਸ.ਬ.) ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼ 3 ਬੀ 1 ਮੁਹਾਲੀ ਦੀ ਪ੍ਰਬੰਧਕ ਕਮੇਟੀ ਵਲੋਂ ਜੇ ਪੀ ਆਈ ਹਸਪਤਾਲ ਦੇ ਸਹਿਯੋਗ ਨਾਲ ਗੁਰਦੁਆਰਾ ਸਾਚਾ ਧਨੁ ਸਾਹਿਬ ਵਿਖੇ 23 ਜੂਨ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਅੱਖਾਂ ਦੀ ਮੁਫਤ ਜਾਂਚ ਅਤੇ ਕੈਟਰੈਕਟ ਸਰਜਰੀ ਕੈਂਪ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੌਕੇ ਜੇ ਪੀ ਆਈ ਹਸਪਤਾਲ ਦੇ ਮਾਹਿਰ ਡਾਕਟਰ ਜਤਿੰਦਰ ਸਿੰਘ, ਡਾ ਸੰਜੇ ਮਿਸ਼ਰਾ, ਡਾ. ਅਭਾ ਵਧਾਵਨ, ਡਾ ਸ਼ਿਲਪਾ ਅਗਰਵਾਲ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ| ਸਭ ਤਰਾਂ ਦੀਆਂ ਸਰਜਰੀਆਂ ਜੇ ਪੀ ਆਈ ਹਸਪਤਾਲ ਵਿੱਚ ਕੀਤੀਆਂ ਜਾਣਗੀਆਂ|

Leave a Reply

Your email address will not be published. Required fields are marked *