ਅੱਖਾਂ ਦੇ ਮੁਫਤ ਆਪ੍ਰੇਸ਼ਨ ਕੈਂਪ ਵਿੱਚ 1638 ਦੀ ਮੁਫਤ ਜਾਂਚ ਅਤੇ 160 ਮਰੀਜ਼ਾਂ ਦੇ ਮੁਫਤ ਆਪ੍ਰੇਸ਼ਨ ਕੀਤੇ

ਐਸ ਏ ਐਸ ਨਗਰ, 25 ਫਰਵਰੀ (ਸ.ਬ.) ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆ ਵਿਖੇ ਅੱਜ 22ਵਾਂ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ ਲਾਇਆ ਗਿਆ| ਇਸ ਦੀ ਸ਼ੁਰੂਆਤ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਅਰਦਾਸ ਕਰਕੇ ਕੀਤੀ ਅਤੇ ਜੇ ਪੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਦੁਆਰਾ ਮਰੀਜ਼ਾਂ ਦੀ ਜਾਂਚ ਕੀਤੀ ਗਈ| ਇਸ ਕੈਂਪ ਵਿਚ 1638 ਮਰੀਜ਼ਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ| ਇਸ ਵਿਚ ਘੱਟ ਨਜ਼ਰ ਵਾਲਿਆਂ ਨੂੰ ਨਜ਼ਰ ਦੀ ਐਨਕ ਮੁਫਤ ਮੁਹੱਈਆ ਕਰਵਾਈ ਗਏ| ਇਸ ਤੋਂ ਇਲਾਵਾ ਹੋਰ 160 ਮਰੀਜ ਉਹ ਪਾਏ ਗਏ ਜਿੰਨਾਂ ਦੇ ਅੱਖਾਂ ਦੇ ਰੋਗ ਹੋਣ ਕਰਕੇ ਉਨ੍ਹਾਂ ਨੂੰ ਆਪ੍ਰੇਸ਼ਨ ਲਈ ਜੇ ਪੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਦੁਆਰਾ ਹਸਪਤਾਲ ਲਿਜਾਇਆ ਗਿਆ ਅਤੇ ਮੁਫਤ             ਆਪਰੇਸ਼ਨ ਕੀਤੇ ਗਏ| ਇਸ ਮੌਕੇ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਕਿਹਾ ਕਿ ਦੁੱਖੀ ਮਨੁੱਖਤਾ ਦੀ ਭਲਾਈ ਲਈ ਸੰਤ ਬਾਬਾ ਈਸ਼ਰ ਸਿੰਘ ਸੰਤ ਮੰਡਲ ਫਾਉਂਡੇਸ਼ਨ ਵੱਲੋਂ ਪਿਛਲੇ 21 ਸਾਲਾਂ ਤੋਂ ਇਹ ਕੈਂਪ ਲਾਏ ਜਾ ਰਹੇ ਹਨ ਅਤੇ ਹਜਾਰਾਂ ਹੀ ਲੋਕਾਂ ਦੇ ਮੁਫਤ  ਆਪ੍ਰੇਸ਼ਨ ਕੀਤੇ ਹਨ ਅਤੇ  ਅੱਖਾਂ ਦਾਨ ਕਰਨ ਸਬੰਧੀ ਫਾਰਮ ਭਰੇ ਗਏ ਹਨ| ਇਸ ਤੋਂ ਇਲਾਵਾ ਵੱਖ ਵੱਖ ਸਥਾਨਾਂ ਤੇ ਵੀ ਸੇਵਾ ਕਾਰਜਾਂ ਵਿਚ ਸ਼ਿਰਕਤ ਕੀਤੀ ਜਾ ਰਹੀ ਹੈ| ਇਸ ਮੌਕੇ ਭਾਈ ਅਮਰਾਓ ਸਿੰਘ, ਬੀਬਾ ਜਤਿੰਦਰ ਕੌਰ, ਐਮ ਸੀ ਗੁਰਮੀਤ ਸਿੰਘ ਵਾਲੀਆ,  ਜਸਵੰਤ ਸਿੰਘ ਭੁੱਲਰ, ਇੰਜੀਨੀਅਰ ਅਮਰ ਸਿੰਘ ਰੰਧਾਵਾ, ਐਮ ਸੀ ਸਤਬੀਰ ਸਿੰਘ ਧਨੋਆ, ਜਗਦੀਪ ਸਿੰਘ, ਬਲਜੀਤ ਸਿੰਘ ਸਾਲਾਪੁਰ, ਜਸਪਾਲ ਸਿੰਘ ਜ਼ੀਰਕਪੁਰ, ਡਾ ਜੇ ਪੀ ਸਿੰਘ, ਡਾ ਮਨਜਰੀ ਟੰਡਨ, ਦਾ ਅਬਾ, ਡਾ ਸ਼ਿਲਪਾ ਅਗਰਵਾਲ, ਡਾ ਸੰਜੇ ਮਿਸ਼ਰਾ ਤੋਂ ਇਲਾਵਾ ਹੋਰ ਵੀ ਸ਼ਹਿਰ                   ਦੀਆਂ ਸਮਾਜਸੇਵੀ, ਰਾਜਨੀਤਿਕ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ|

Leave a Reply

Your email address will not be published. Required fields are marked *