ਅੱਖਾਂ ਵਿਚ ਮਿਰਚਾਂ ਪਾ ਕੇ ਆੜ੍ਹਤੀਏ ਤੋਂ 9 ਲੱਖ ਰੁਪਏ ਦੀ ਨਗਦੀ ਖੋਹੀ
ਗੋਨਿਆਣਾ (ਬਠਿੰਡਾ), 13 ਜਨਵਰੀ (ਸ.ਬ.) ਅੱਜ ਸਵੇਰੇ 6:50 ਵਜੇ ਸਥਾਨਕ ਮਾਲ ਰੋਡ ਤੇ ਇਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਅੱਖਾਂ ਵਿਚ ਮਿਰਚਾਂ ਪਾ ਕੇ ਇਕ ਆੜ੍ਹਤੀਏ ਸੰਜੀਵ ਕੁਮਾਰ ਵਾਸੀ ਗੋਨਿਆਣਾ ਮੰਡੀ ਤੋਂ ਨਗਦੀ ਵਾਲਾ ਬੈਗ ਖੋਹ ਲਿਆ। ਜਿਉ ਹੀ ਉਹ ਆਪਣੀ ਐਕਟਿਵਾ ਸਕੂਟਰੀ ਤੇ ਘਰੋਂ ਨਗਦੀ ਵਾਲ ਬੈਗ ਲੈ ਕੇ ਆਪਣੀ ਆੜ੍ਹਤ ਵਾਲੀ ਦੁਕਾਨ ਦੀ ਸਫ਼ਾਈ ਕਰਨ ਲਈ ਆਇਆ ਤਾਂ ਉਸ ਦੇ ਪਿੱਛੇ ਹੀ ਮੋਟਰਸਾਈਕਲ ਸਵਾਰ ਨੌਜਵਾਨ ਆ ਗਏ ਜਿਨ੍ਹਾਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਬੈਗ ਜਿਸ ਵਿਚ 9 ਲੱਖ ਰੁਪਏ ਦੀ ਨਗਦੀ ਅਤੇ ਬਹੀ ਖਾਤੇ ਦੀਆਂ ਕਿਤਾਬਾਂ ਸਨ, ਖੋਹ ਲਿਆ। ਸਥਾਨਕ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।