ਅੱਗ ਨਾਲ ਖੇਡ ਰਿਹੈ ਭਾਰਤ : ਚੀਨੀ ਮੀਡੀਆ

ਨਵੀਂ ਦਿੱਲੀ, 15 ਫਰਵਰੀ (ਸ.ਬ.) ਤਾਇਵਾਨ ਦੇ ਨਾਲ ਭਾਰਤ ਦੇ ਵੱਧ ਰਹੇ ਰਿਸ਼ਤੇ ਚੀਨ ਨੂੰ ਰਾਸ ਨਹੀਂ ਆ ਰਹੇ ਹਨ| ਚੀਨ ਦੇ ਸਰਕਾਰੀ ਮੀਡੀਆ ਨੇ ਤਾਇਵਾਨ ਦੀ ਮਹਿਲਾ ਸੰਸਦਾਂ ਦੀ ਇਕ ਟੀਮ ਦੇ ਭਾਰਤ ਦੌਰੇ ਤੇ ਇਤਰਾਜ਼ ਪ੍ਰਗਟ ਕੀਤਾ ਹੈ| ਇਹ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦਸੰਬਰ 2016 ਵਿੱਚ ਬਣੇ ਸੰਸਦੀ ਮਿੱਤਰਤਾ ਫੋਰਮ ਤਹਿਤ ਰਿਸ਼ਤੇ ਸੁਧਾਰਨ ਦੀ ਕਵਾਇਦ ਦਾ ਹਿੱਸਾ ਹੈ| ਚੀਨ ਦੀ ਸੱਤਾ ਧਿਰ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ਪੀਪਲਜ਼ ਡੇਲੀ ਦੀ ਮੈਗਜ਼ੀਨ ਗਲੋਬਲ ਟਾਈਮਜ਼ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦਲ ਦੀ  ਮੇਜ਼ਬਾਨੀ ਕਰਕੇ ਭਾਰਤ ਅੱਗ ਨਾਲ ਖੇਡ ਰਿਹਾ ਹੈ| ਮੈਗਜ਼ੀਨ ਵਿੱਚ ਛਪੇ   ਲੇਖ ਮੁਤਾਬਿਕ ਅਜਿਹੇ ਵਕਤ ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਤਾਇਵਾਨ ਦੇ ਸਵਾਲ ਤੇ ਚੁਣੌਤੀ ਦੇਣਾ ਬੰਦ ਕਰ ਦਿੱਤਾ ਹੈ ਤਾਂ ਭਾਰਤ ਦੀ ਇਹ ਹਰਕਤ ਉਕਸਾਉਣ ਵਾਲੀ ਹੈ| ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ|

Leave a Reply

Your email address will not be published. Required fields are marked *