ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਹੁੰਦਾ ਵਾਧਾ ਚਿੰਤਾਜਨਕ

ਹਾਲ ਦੇ ਦਿਨਾਂ ਵਿੱਚ ਕੁੱਝ ਕਾਰਖਾਨਿਆਂ ਵਿੱਚ ਲੱਗੀ ਅੱਗ ਅਤੇ ਉਸ ਵਿੱਚ ਲੋਕਾਂ ਦੀ ਮੌਤ ਦੀ ਕਈ ਘਟਨਾਵਾਂ ਹੋਈਆਂ| ਹਰ ਵਾਰ ਜਾਂਚ ਤੋਂ ਬਾਅਦ ਇਹੀ ਕਾਰਨ ਸਾਹਮਣੇ ਆਇਆ ਕਿ ਇਹ ਘਟਨਾਵਾਂ ਹਾਦਸੇ ਤੋਂ ਜ਼ਿਆਦਾ ਲਾਪਰਵਾਹੀ ਦਾ ਨਤੀਜਾ ਹਨ| ਇੱਕ ਤਰ੍ਹਾਂ ਦੇ ਹਾਲਾਤ ਵਿੱਚ ਹੋਈ ਦੁਰਘਟਨਾ ਆਸਪਾਸ ਉਨ੍ਹਾਂ ਹਲਾਤਾਂ ਵਿੱਚ ਕੰਮ ਕਰਨ ਜਾਂ ਰਹਿਣ ਵਾਲੇ ਲੋਕਾਂ ਲਈ ਸਬਕ ਹੋਣਾ ਚਾਹੀਦਾ ਹੈ, ਪਰ ਸ਼ਾਇਦ ਹੀ ਕਦੇ ਅੱਗ ਲੱਗਣ ਦੀਆਂ ਪਹਿਲਾਂ ਦੀਆਂ ਘਟਨਾਵਾਂ ਦੇ ਕਾਰਣਾਂ ਅਤੇ ਉਸ ਵਿੱਚ ਹੋਣ ਵਾਲੇ ਜਾਨ – ਮਾਲ ਦੇ ਨੁਕਸਾਨ ਤੇ ਗੌਰ ਕੀਤਾ ਜਾਂਦਾ ਹੈ| ਇਹ ਬੇਵਜਾਹ ਨਹੀਂ ਹੈ ਕਿ ਕੁੱਝ ਦਿਨ ਬਾਅਦ ਠੀਕ ਉਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਹੈ ਅਤੇ ਲੋਕਾਂ ਦੀ ਜਾਨ ਨਾਹਕ ਚੱਲੀ ਜਾਂਦੀ ਹੈ| ਦਿੱਲੀ ਦੇ ਨਵਾਦਾ ਇਲਾਕੇ ਵਿੱਚ ਬਰਤਨ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅਜਿਹੀ ਹੀ ਲਾਪਰਵਾਹੀ ਦੇ ਚਲਦੇ ਸੋਮਵਾਰ ਦੀ ਰਾਤ ਅੱਗ ਲੱਗ ਗਈ, ਜਿਸ ਵਿੱਚ ਸੜ ਕੇ ਉੱਥੇ ਕੰਮ ਕਰਨ ਵਾਲੇ ਦੋ ਮਜਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੌਜਵਾਨ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ| ਮੁਢਲੀ ਜਾਂਚ ਵਿੱਚ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਿਟ ਦੱਸੀ ਗਈ ਹੈ|
ਹੈਰਾਨੀ ਦੀ ਗੱਲ ਹੈ ਕਿ ਫੈਕਟਰੀ ਵਿੱਚ ਜਿੱਥੇ ਅੱਗ ਨਾਲ ਨਿਪਟਨ ਦਾ ਕੋਈ ਇੰਤਜਾਮ ਨਹੀਂ ਸੀ, ਉੱਥੇ ਹੀ ਅਜਿਹੇ ਹਾਲਾਤ ਵਿੱਚ ਜਾਨ ਬਚਾਉਣ ਲਈ ਸੁਰੱਖਿਅਤ ਨਿਕਲਣ ਦਾ ਕੋਈ ਬਦਲਵਾਂ ਰਸਤਾ ਵੀ ਨਹੀਂ ਸੀ| ਅਪਰਾਧਿਕ ਲਾਪਰਵਾਹੀ ਦਾ ਅੰਦਾਜਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਇੱਕਮਾਤਰ ਵਿਕਲਪ ਦੇ ਰੂਪ ਵਿੱਚ ਜੋ ਮੁੱਖ ਦਰਵਾਜਾ ਹੈ, ਉਹ ਬਾਹਰ ਬੰਦ ਕਰ ਦਿੱਤਾ ਗਿਆ ਸੀ ਅਤੇ ਅੰਦਰ ਕਈ ਮਜਦੂਰ ਕੰਮ ਕਰ ਰਹੇ ਸਨ| ਸਵਾਲ ਹੈ ਕਿ ਅੱਗ ਲੱਗਣ ਦੀ ਹਾਲਤ ਵਿੱਚ ਸੁਰੱਖਿਆ – ਵਿਵਸਥਾ ਵਿੱਚ ਪਹਿਲਾਂ ਹੀ ਵਿਆਪਕ ਕੁਤਾਹੀ ਵਰਤਣ ਤੋਂ ਬਾਅਦ ਅਖੀਰ ਕਿਸ ਵਜ੍ਹਾ ਨਾਲ ਫੈਕਟਰੀ ਦਾ ਦਰਵਾਜਾ ਬਾਹਰ ਤੋਂ ਬੰਦ ਕੀਤਾ ਗਿਆ ਸੀ| ਜਦੋਂ ਕਿ ਇਹ ਆਮ ਸਮਝ ਦਾ ਮਾਮਲਾ ਹੈ ਕਿ ਅਚਾਨਕ ਹੋਏ ਕਿਸੇ ਵੀ ਹਾਦਸੇ ਦੀ ਹਾਲਤ ਵਿੱਚ ਅੰਦਰ ਮੌਜੂਦ ਲੋਕਾਂ ਦੇ ਸੁਰੱਖਿਅਤ ਬਾਹਰ ਨਿਕਲਣ ਲਈ ਦਰਵਾਜੇ ਆਸਾਨੀ ਨਾਲ ਖੁੱਲਣ ਦੇ ਇੰਤਜਾਮ ਹੋਣੇ ਚਾਹੀਦੇ ਹਨ| ਜੇਕਰ ਲੋਕ ਅੰਦਰ ਕੰਮ ਕਰ ਰਹੇ ਹਨ ਤਾਂ ਕਿਸੇ ਵੀ ਹਾਲਤ ਵਿੱਚ ਦਰਵਾਜਾ ਬਾਹਰ ਤੋਂ ਬੰਦ ਨਹੀਂ ਹੋਣਾ ਚਾਹੀਦਾ ਹੈ, ਪਰ ਅਜਿਹੇ ਮਾਮਲੇ ਕਈ ਵਾਰ ਸਾਹਮਣੇ ਆਏ, ਜਿਨ੍ਹਾਂ ਵਿੱਚ ਅੱਗ ਲੱਗਣ ਤੋਂ ਬਾਅਦ ਜਦੋਂ ਲੋਕਾਂ ਨੇ ਬਚਨ ਲਈ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜਾ ਬਾਹਰ ਤੋਂ ਬੰਦ ਸੀ ਜਾਂ ਨਿਕਲਣ ਦੇ ਰਸਤੇ ਬੰਦ ਸਨ| ਸਿਰਫ ਇਸ ਕਾਰਨ ਕਰਕੇ ਕਈ ਵੱਡੀਆਂ ਦੁਰਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਰਚਿਤ ਉਪਹਾਰ ਹਾਦਸਾ ਵੀ ਸੀ, ਜਿਸ ਵਿੱਚ 59 ਲੋਕ ਮਾਰੇ ਗਏ ਸਨ|
ਉਦਯੋਗਿਕ ਇਕਾਈਆਂ ਵਿੱਚ ਅਕਸਰ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਲੋਕਾਂ ਦੇ ਮਾਰੇ ਜਾਣ ਦੀ ਸਭ ਤੋਂ ਵੱਡੀ ਵਜ੍ਹਾ ਅੱਗ ਬੁਝਾਉ ਯੰਤਰ ਦਾ ਲੋੜੀਂਦਾ ਇੰਤਜਾਮ ਨਾ ਹੋਣਾ ਹੈ | ਬਿਜਲੀ ਦੇ ਤਾਰ ਸੁਰੱਖਿਅਤ ਤਰੀਕੇ ਨਾਲ ਲਗਾਉਣ, ਕੰਮਕਾਜ ਦੇ ਸਮੇਂ ਬਾਹਰ ਨਿਕਲਣ ਲਈ ਖੁੱਲੇ ਦਰਵਾਜੇ , ਚੌੜੀ ਪੌੜੀਆਂ ਆਦਿ ਦੀ ਜ਼ਰੂਰਤ ਦੀ ਅਨਦੇਖੀ ਆਮ ਹੈ| ਜਦੋਂ ਕਿ ਸਿਰਫ ਬਾਹਰ ਨਿਕਲਣ ਦੀ ਸਮਰੱਥ ਵਿਵਸਥਾ ਹੋਵੇ ਤਾਂ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ| ਇਸ ਤੋਂ ਇਲਾਵਾ, ਕੋਈ ਵੀ ਕਾਰਖਾਨਾ ਮਾਲਿਕ ਸ਼ਾਇਦ ਹੀ ਆਪਣੇ ਕਰਮਚਾਰੀਆਂ ਨੂੰ ਇਸ ਗੱਲ ਲਈ ਟ੍ਰੇਂਡ ਕਰਦਾ ਹੈ ਕਿ ਅਚਾਨਕ ਅੱਗ ਲੱਗਣ ਜਾਂ ਕਿਸੇ ਹਾਦਸੇ ਦੀ ਹਾਲਤ ਵਿੱਚ ਉੱਥੇ ਉਪਲੱਬਧ ਸੰਸਾਧਨਾਂ ਦੇ ਦਾਇਰੇ ਵਿੱਚ ਬਚਣ ਲਈ ਕੀ – ਕੀ ਕਰਨ ਇਹ ਵੀ ਲੁਕਿਆ ਨਹੀਂ ਹੈ ਕਿ ਹਰ ਪਾਸੇ ਨਜ਼ਰ ਰੱਖਣ ਦਾ ਦਾਅਵਾ ਕਰਨ ਵਾਲੀ ਪੁਲੀਸ ਅਤੇ ਹੋਰ ਸਬੰਧਿਤ ਮਹਿਕਮਿਆਂ ਦੇ ਕਰਮਚਾਰੀ ਕਿਸ ਪੱਧਰ ਦੀ ਲਾਪਰਵਾਹੀ ਬਰਤਦੇ ਹਨ| ਜਦੋਂ ਕਿ ਗੈਰਕਾਨੂਨੀ ਤਰੀਕੇ ਨਾਲ ਚਲਣ ਵਾਲੀਆਂ ਤਮਾਮ ਉਦਯੋਗਿਕ ਇਕਾਈਆਂ ਅੱਗ ਤੋਂ ਸੁਰੱਖਿਆ ਉਪਾਆਂ ਦੇ ਸਰਟੀਫਿਕੇਟ ਦੇ ਬਿਨਾਂ ਚੱਲ ਰਹੀਆਂ ਹੁੰਦੀਆਂ ਹਨ| ਜਾਹਿਰ ਹੈ, ਜਦੋਂ ਤੱਕ ਇਹਨਾਂ ਕਾਰਖਾਨਿਆਂ ਤੇ ਨਜ਼ਰ ਰੱਖਣ ਵਾਲੇ ਮਹਿਕਮਿਆਂ ਦੀ ਜਵਾਬਦੇਹੀ ਤੈਅ ਨਹੀਂ ਹੋਵੇਗੀ, ਅਜਿਹੇ ਹਾਦਸਿਆਂ ਤੇ ਕਾਬੂ ਪਾਉਣਾ ਮੁਸ਼ਕਿਲ ਬਣਿਆ ਰਹੇਗਾ|
ਪ੍ਰਵੀਨ ਕੁਮਾਰ

Leave a Reply

Your email address will not be published. Required fields are marked *