ਅੱਗ ਲੱਗਣ ਨਾਲ ਇੱਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਨਵੀਂ ਦਿੱਲੀ, 7 ਜੁਲਾਈ (ਸ.ਬ.)  ਦਿੱਲੀ ਵਿੱਚ ਯਮੁਨਾ ਪਾਰ ਦੇ ਸ਼ਾਹਦਰਾ ਜ਼ਿਲੇ ਦੇ ਦਿਲਸ਼ਾਦ ਗਾਰਡਨ ਵਿੱਚ ਅੱਜ ਤੜਕੇ ਇਕ ਮਕਾਨ ਵਿੱਚ ਅੱਗ ਲੱਗਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਹੋਰ ਝੁਲਸ ਗਏ|
ਪੁਲੀਸ ਅਨੁਸਾਰ ਦਿਲਸ਼ਾਦ ਗਾਰਡਨ ਦੇ ਤਿੰਨ ਮੰਜ਼ਲਾ ਮਕਾਨ ਵਿੱਚ ਅੱਗ ਲੱਗ ਗਈ, ਜਿਸ ਵਿੱਚ 2 ਬੱਚਿਆਂ ਸਮੇਤ 4 ਵਿਅਕਤੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ| ਪੁਲੀਸ ਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ| ਮ੍ਰਿਤਕ ਪਰਿਵਾਰ ਰਾਤ ਨੂੰ ਆਪਣੀ 12 ਸਾਲਾ ਬੇਟੀ ਦਾ ਜਨਮਦਿਨ ਮਨਾ ਕੇ ਸੁੱਤਾ ਸੀ| ਮ੍ਰਿਤਕਾਂ ਵਿੱਚ ਵਿਜੇ ਕੁਮਾਰ ਵਰਮਾ (63), ਸੰਜੇ ਵਰਮਾ (45), ਹਰਸ਼ੂ (12) ਅਤੇ ਚੀਕੂ (4) ਸ਼ਾਮਲ ਹਨ| 2 ਜ਼ਖਮੀਆਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਇਨ੍ਹਾਂ ਵਿੱਚੋਂ ਮੋਨਾ ਵਰਮਾ (42) ਅਤੇ ਦਿਨੇਸ਼ ਰਾਠੀ (40) ਸ਼ਾਮਲ ਹਨ| ਫਾਇਰ ਬ੍ਰਿਗੇਡ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ 2.52 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ 8 ਗੱਡੀਆਂ ਨੂੰ ਮੌਕੇ ਤੇ     ਭੇਜਿਆ ਗਿਆ| ਅੱਗ ਕਾਰਨ ਨੇੜੇ-ਤੇੜੇ ਖੜੇ ਕਈ ਵਾਹਨ ਵੀ ਸੜ ਗਏ|

Leave a Reply

Your email address will not be published. Required fields are marked *