ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਇਕ ਅੱਤਵਾਦੀ ਢੇਰ

ਸ਼੍ਰੀਨਗਰ, 2 ਅਕਤੂਬਰ (ਸ.ਬ.) ਸੈਨਾ ਨੇ ਇਕ ਵਾਰ ਫਿਰ ਅੱਤਵਾਦੀਆਂ ਦੇ ਇਰਾਦਿਆਂ ਤੇ ਪਾਣੀ ਫੇਰ ਦਿੱਤਾ ਹੈ| ਨੌਗਾਮ ਸੈਕਟਰ ਵਿੱਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਸੈਨਾ ਨੇ ਨਾਕਾਮ ਕਰਦਿਆਂ ਇਕ ਘੁਸਪੈਠੀਏ ਨੂੰ ਮਾਰ ਸੁੱਟਿਆ ਹੈ| ਖਬਰ ਲਿਖੇ ਜਾਣ ਤੱਕ ਐਲ.ਓ.ਸੀ ਨਾਲ ਲੱਗਦੇ ਨੌਗਾਮ ਸੈਕਟਰ ਵਿੱਚ ਮੁਕਾਬਲਾ ਜਾਰੀ ਸੀ| ਸੈਨਾ ਦੀ 20 ਆਰ.ਆਰ ਦੇ ਜਵਾਨਾਂ ਨੇ ਗਸ਼ਤ ਦੌਰਾਨ ਐਲ.ਓ.ਸੀ ਤੇ ਕੁਝ ਹੱਲਚੱਲ ਦੇਖੀ| ਘੁਸਪੈਠੀਆਂ ਦੀ ਇਕ ਫੌਜ ਭਾਰਤੀ ਸੀਮਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ| ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਅਤੇ ਆਸਪਾਸ ਦੀ ਸੁਰੱਖਿਆ ਚੌਕੀਆਂ ਨੂੰ ਵੀ ਸਚੇਤ ਕਰ ਦਿੱਤਾ| ਜਵਾਨਾਂ ਵੱਲੋਂ ਲਲਕਾਰੇ ਜਾਣ ਤੋਂ ਬਾਅਦ ਘੁਸਪੈਠੀਆਂ ਨੇ ਵਾਪਸ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਇਕ ਨੂੰ ਜਵਾਨਾਂ ਨੇ ਮਾਰ ਦਿੱਤਾ| ਜਵਾਨਾਂ ਨੇ ਆਪਣੇ ਹਥਿਆਰਾਂ ਨਾਲ ਉਨ੍ਹਾਂ ਤੇ ਫਾਇਰਿੰਗ ਕੀਤੀ| ਭੱਜਦੇ ਹੋਏ ਅੱਤਵਾਦੀਆਂ ਨੇ ਵੀ ਜਵਾਨਾਂ ਤੇ ਗੋਲੀਬਾਰੀ ਕੀਤੀ| ਇਸੇ ਦੌਰਾਨ ਜਵਾਨਾਂ ਨੇ ਉਨ੍ਹਾਂ ਨੂੰ ਗੋਲੀਬਾਰੀ ਵਿੱਚ ਉਲਝਾ ਦਿੱਤਾ|

Leave a Reply

Your email address will not be published. Required fields are marked *