ਅੱਤਵਾਦੀਆਂ ਦੀ ਵੱਡੀ ਸਾਜਿਸ਼ ਅਸਫਲ, ਜੰਮੂ-ਪੁੰਛ ਮਾਰਗ ਤੇ ਆਈ.ਈ.ਡੀ ਬਰਾਮਦ

ਜੰਮੂ, 14 ਫਰਵਰੀ (ਸ.ਬ.) ਅੱਤਵਾਦੀਆਂ ਨੇ ਮੁੜ ਇਕ ਵੱਡੇ ਹਮਲੇ ਦੀ ਤਿਆਰੀ ਕਰ ਕੇ ਰੱਖੀ ਸੀ, ਜਿਸ ਨੂੰ ਫੌਜ ਨੇ ਅਸਫਲ ਕਰ ਦਿੱਤਾ| ਜੰਮੂ-ਪੁੰਛ ਰਾਜਮਾਰਗ ਤੇ ਆਈ.ਈ.ਡੀ. (ਬਾਰੂਦੀ ਸਰੁੰਗ) ਬਰਾਮਦ ਕੀਤਾ ਗਿਆ ਹੈ| ਲੋਕਾਂ ਨੇ ਮੇਂਢਰ ਦੇ ਰਸਤੇ ਵਿੱਚ ਪੈਣ ਵਾਲੇ ਤੋਤਾ ਗਲੀ ਹਾਈਵੇ ਤੇ ਇਕ ਵਸਤੂ ਦੇਖੀ, ਜਿਸ ਦੀ ਸੂਚਨਾ ਫੌਜ ਨੂੰ ਦਿੱਤੀ ਗਈ| ਫੌਜ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦੇਖਿਆ ਤਾਂ ਉੱਥੇ ਆਈ.ਈ.ਡੀ. ਮਿਲੀਆ, ਜਿਸ ਨੂੰ ਫੌਜ ਦੇ ਬੰਬ ਨਿਰੋਧਕ ਦਸਤੇ ਨੇ ਨਸ਼ਟ ਕਰ ਕੀਤਾ|

Leave a Reply

Your email address will not be published. Required fields are marked *