ਅੱਤਵਾਦੀਆਂ ਦੇ ਟਾਕਰੇ ਲਈ ਸੰਸਥਾ ਦੇ ਮੈਂਬਰਾਂ ਨੂੰ ਲਾਈਸੈਂਸੀ ਹਥਿਆਰ ਮੁਹਈਆ ਕਰਵਾਵਾਂਗੇ : ਪੰਚਾਨੰਦ ਗਿਰੀ

ਅੱਤਵਾਦੀਆਂ ਦੇ ਟਾਕਰੇ ਲਈ ਸੰਸਥਾ ਦੇ ਮੈਂਬਰਾਂ ਨੂੰ ਲਾਈਸੈਂਸੀ ਹਥਿਆਰ ਮੁਹਈਆ ਕਰਵਾਵਾਂਗੇ : ਪੰਚਾਨੰਦ ਗਿਰੀ
ਰੋਹਿਤ ਮੱਕੜ ਨੂੰ ਸ਼ਿਵ ਸੈਨਾ ਹਿੰਦੋਸਤਾਨ ਦਾ ਜਿਲਾ ਪ੍ਰਧਾਨ ਥਾਪਿਆ
ਐਸ ਏ ਐਸ ਨਗਰ, 20 ਜੁਲਾਈ (ਸ.ਬ.) ਪਟਿਆਲਾ ਆਧਰਿਤ ਸ੍ਰੀ ਹਿੰਦੂ ਤਖਤ ਦੇ ਮੁਖੀ ਜਗਤਗੁਰੂ ਪੰਚਾਨੰਦ ਗਿਰੀ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਹਨਾਂ ਦੀ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਅੱਤਵਾਦ ਦੇ ਖਿਲਾਫ ਲੜ ਰਹੀ ਹੈ ਅਤੇ ਅੱਤਵਾਦੀਆਂ ਨੂੰ ਪੰਜਾਬ ਅਤੇ ਦੇਸ਼ ਵਿੱਚ ਕਿਸੇ ਵੀ ਕੀਮਤ ਤੇ ਸਿਰ ਨਹੀਂ ਚੁਕਣ ਦਿਤਾ ਜਾਵੇਗਾ| ਇਸ ਵਾਸਤੇ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਸਮਿਤੀ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ|
ਇਸ ਮੌਕੇ ਉਹਨਾਂ ਕਿਹਾ ਕਿ ਸ੍ਰੀ ਹਿੰਦੂ ਤਖਤ  ਆਲ ਇੰਡੀਆ ਹਿੰਦੂ ਸੁਰੱਖਿਆ ਸਮਿਤੀ ਅਤੇ  ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਟੀਮਾਂ ਪਿੰਡ ਪੱਧਰ ਤੱਕ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਅੱਤਵਾਦੀਆਂ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਉਹਨਾਂ ਨੂੰ ਲਾਇਸੰਸੀ ਹਥਿਆਰ ਮੁਹਈਆ ਕਰਵਾਏ ਜਾਣਗੇ|
ਇਸ ਮੌਕੇ ਉਹਨਾਂ ਨੇ ਸ੍ਰੀ ਰੋਹਿਤ ਮੱਕੜ ਨੂੰ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦਾ ਜਿਲਾ ਮੁਹਾਲੀ  ਦਾ ਪ੍ਰਧਾਨ, ਸਮਰ ਡਿਸੂਜਾ ਨੂੰ ਆਲ ਇੰਡੀਆ ਹਿੰਦੂ ਸੁਰਖਿਆ ਸਮਿਤੀ, ਲੁਧਿਆਣਾ ਦਾ ਜਿਲਾ ਪ੍ਰਧਾਨ, ਪ੍ਰੇਮ            ਖੇੜਾ ਨੂੰ ਹਿੰਦੂ ਸੁਰੱਖਿਆ ਸਮਿਤੀ ਦਾ ਇੰਚਾਰਜ ਅਤੇ ਅਨੁਰਾਗ ਪੰਡਿਤ ਨੂੰ ਸਮਿਤੀ ਦੇ ਮੀਤ ਪ੍ਰਧਾਨ ਦੀ ਜਿੰਮੇਵਾਰੀ ਦੇਣ ਦਾ ਐਲਾਨ ਕੀਤਾ|
ਹਾਲਾਂਕਿ ਬਾਅਦ ਵਿੱਚ ਸਵਾਲ ਪੁੱਛਣ ਤੇ ਉਹਨਾਂ ਸਪੱਸ਼ਟ ਕੀਤਾ ਕਿ  ਉਹਨਾਂ ਦੇ ਕਈ ਸਮਰੱਥਕਾਂ ਨੂੰ ਨਿਹੱਥੇ ਹੋਣ ਕਾਰਨ ਅੱਤਵਾਦੀ ਹਮਲਿਆਂ  ਵਿੱਚ ਜਾਨ ਗਵਾਉਣੀ ਪਈ| ਇਸ ਲਈ ਉਹ
ਸਰਕਾਰ ਤੱਕ ਪਹੁੰਚ ਕਰਕੇ ਆਪਣੇ ਸਮਰਥਕਾਂ ਲਈ ਹਥਿਆਰਾਂ ਦੇ ਲਾਈਸੰਸ ਲੈਣ ਦੀ ਪ੍ਰਕ੍ਰਿਆ ਮੁਕੰਮਲ ਕਰਵਾਉਣਗੇ ਤਾਂ ਜੋ ਮੌਕਾ ਪੈਣ ਤੇ ਸੰਸਥਾ ਦੇ ਵਰਕਰ ਅਤੇ ਆਗੂ ਅੱਤਵਾਦੀਆਂ ਦਾ ਮੁਕਾਬਲਾ ਕਰ ਸਕਣ| ਇਸ ਮੌਕੇ ਉਹਨਾਂ ਦੇ ਨਾਲ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਚਾਰਕ  ਵੀਰੇਸ਼ ਸ਼ਾਂਡੀਅਲ, ਹਿੰਦੂ ਸਟੂਡੈਂਡ  ਫੈਡਰੇਸ਼ਨ ਦੇ ਉੱਤਰ ਭਾਰਤ ਮੁੱਖੀ ਪਰਮਿੰਦਰ ਭੱਟੀ, ਫੈਡਰੇਸ਼ਨ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੰਦੀਪ ਪਾਠਕ, ਅਮਿਤ ਜੋਸ਼ੀ, ਕੁਲਵੰਤ ਸਿੰਘ ਮਾਨਕਪੁਰ, ਲਖਵਿੰਦਰ ਸਿੰਘ ਸਾਧਾਪੁਰ, ਜਸਮੀਤ ਜੱਸੀ, ਰੋਹਿਤ ਬੰਸਲ, ਰਾਮਮੈਹਰ ਸ਼ਰਮਾ, ਰਵੀਕਾਂਤ ਸ਼ਰਮਾ ਸਮੇਤ ਸ੍ਰੀ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਕਮੇਟੀ ਦੇ ਵਰਕਰ ਹਾਜਿਰ ਸਨ|
ਨਿਸ਼ਾਂਤ ਸ਼ਰਮਾ ਮੇਰੇ ਪੁੱਤ ਵਰਗਾ: ਗਿਰੀ
ਪਿਛਲੇ ਦਿਨੀਂ ਸ੍ਰੀ ਪੰਚਾਨੰਦ ਗਿਰੀ ਦਾ ਸਾਥ ਛੱਡ ਕੇ ਆਪਣੀ ਨਵੀਂ ਪਾਰਟੀ ਸ਼ਿਵ ਸੈਨਾ ਹਿੰਦੂ ਦਾ ਗਠਨ ਕਰਨ ਵਾਲੇ ਸ੍ਰੀ ਨਿਸ਼ਾਂਤ ਸ਼ਰਮਾ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਨਿਸ਼ਾਂਤ  ਉਹਨਾਂ ਦੇ ਪੁੱਤਰ ਵਰਗਾ ਹੈ ਅਤੇ ਉਸ ਨਾਲ ਉਹਨਾਂ ਦਾ ਕੋਈ ਮਤਭੇਦ ਨਹੀਂ ਹੈ| ਉਹਨਾਂ ਕਿਹਾ ਕਿ ਵਿਚਾਰਧਾਰਾ ਦਾ ਫਰਕ ਹੋ ਸਕਦਾ ਹੈ ਪਰੰਤੂ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਨਿਸ਼ਾਂਤ ਦੇ ਨਾਲ ਹੈ|

Leave a Reply

Your email address will not be published. Required fields are marked *