ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਜਵਾਨ ਨੂੰ ਦਿੱਤੀ ਗਈ ਸ਼ਰਧਾਂਜਲੀ

ਸ਼੍ਰੀਨਗਰ, 21 ਜੂਨ (ਸ.ਬ.) ਦੱਖਣੀ ਕਸ਼ਮੀਰ ਦੇ ਕੀਂਦਜਾਲ ਵਿੱਚ ਅੱਤਵਾਦੀ ਹਮਲੇ ਵਿੱਚ ਸ਼ਹੀਦ ਪੁਲੀਸ ਕਾਂਸਟੇਬਲ ਤਨਵੀਰ ਅਹਿਮਦ ਨੂੰ ਅੱਜ ਪ੍ਰਸ਼ਾਸ਼ਨਿਕ ਅਤੇ ਪੁਲੀਸ ਅਧਿਕਾਰੀਆਂ ਨੇ ਸ਼ਰਧਾਂਜਲੀ ਦਿੱਤੀ| ਪੁਲੀਸ ਵੱਲੋਂ ਮਿਲੀ ਜਾਣਕਾਰੀ ਵਿੱਚ ਸ਼ਰਧਾਂਜਲੀ ਪ੍ਰੋਗਰਾਮ ਅਨੰਤਨਾਗ ਜ਼ਿਲਾ ਪੁਲੀਸ ਲਾਈਨਸ ਵਿੱਚ ਰੱਖਿਆ ਗਿਆ ਸੀ ਅਤੇ ਇਸ ਵਿੱਚ ਦੱਖਣੀ ਕਸ਼ਮੀਰ ਦੇ ਪੁਲੀਸ ਇੰਸਪੈਕਟਰ ਜਨਰਲ ਅਮਿਤ ਕੁਨਾਰ, ਅਨੰਤਨਾਗ ਦੇ ਡਿਪਟੀ ਕਮਿਸ਼ਨਰ ਮੁਹੰਮਦ ਯੂਨਿਸ ਅਤੇ ਸੀਨੀਅਰ ਪੁਲੀਸ ਅਧਿਕਾਰੀ ਅਲਤਾਫ ਅਹਿਮਦ ਖਾਨ ਅਤੇ ਹੋਰ ਅਧਿਕਾਰੀਆਂ ਅਤੇ ਪੁਲੀਸ ਜਵਾਨਾਂ ਨੇ ਸ਼ਹੀਦ ਕਾਂਸਟੇਬਲ ਨੂੰ ਸ਼ਰਧਾਂਜਲੀ ਭੇਂਟ ਕੀਤੀ| ਤਨਵੀਰ ਪੁਲੀਸਕਰਮੀਆਂ ਸਮੇਤ ਜਾ ਰਹੇ ਸਨ ਤਾਂ ਅੱਤਵਾਦੀਆਂ ਨੇ ਬੀਤੇਂ ਦਿਨੀਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਤਿੰਨ ਪੁਲੀਸਕਰਮੀ ਜ਼ਖਮੀ ਹੋ ਗਏ ਸਨ, ਜਿਨਾਂ ਵਿੱਚੋਂ ਤਨਵੀਰ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ ਸੀ

Leave a Reply

Your email address will not be published. Required fields are marked *