ਅੱਤਵਾਦੀਆਂ ਨੂੰ ਮਿਲਦੀ ਆਰਥਿਕ ਸਹਾਇਤਾ ਦੇ ਰਸਤੇ ਬੰਦ ਕੀਤੇ ਜਾਣ

ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਵਿੱਚ ਅੱਤਵਾਦ ਦੀ ਸਮੱਸਿਆ ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਜੇਕਰ ਅੱਜ ਵੀ ਸੰਭਵ ਨਹੀਂ ਹੋ ਸਕਿਆ ਹੈ ਤਾਂ ਇਸਦੀ ਵਜ੍ਹਾ ਅੱਤਵਾਦੀ ਗਤੀਵਿਧੀਆਂ ਵਿੱਚ ਲੱਗੇ ਲੋਕਾਂ ਨੂੰ ਗੁਪਤ ਸਰੋਤਾਂ ਤੋਂ ਮਿਲਣ ਵਾਲੀ ਆਰਥਿਕ ਮਦਦ ਹੈ| ਜਦੋਂਕਿ ਇਹ ਗੱਲ ਲੰਬੇ ਸਮੇਂ ਤੋਂ ਕਹੀ ਜਾਂਦੀ ਰਹੀ ਹੈ ਕਿ ਜਦੋਂ ਤੱਕ ਅੱਤਵਾਦੀਆਂ ਨੂੰ ਆਰਥਿਕ ਮਦਦ ਪਹੁੰਚਾਏ ਜਾਣ ਦੇ ਤੰਤਰ ਨੂੰ ਤਬਾਹ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਇਸ ਸਮੱਸਿਆ ਤੋਂ ਪਾਰ ਪਾਉਣਾ ਮੁਸ਼ਕਿਲ ਹੈ| ਹਾਲਾਂਕਿ ਪਿਛਲੇ ਕੁੱਝ ਮਹੀਨਿਆਂ  ਦੇ ਦੌਰਾਨ ਐਨਆਈਏ  ਮਤਲਬ ਰਾਸ਼ਟਰੀ ਜਾਂਚ ਏਜੰਸੀ ਨੇ ਖਾਸ ਤੌਰ ਤੇ ਅੱਤਵਾਦ ਦੀ ਸਮੱਸਿਆ ਦੇ ਇਸ ਪਹਿਲੂ ਤੇ ਜ਼ਿਆਦਾ ਧਿਆਨ  ਦੇਣਾ ਸ਼ੁਰੂ ਕੀਤਾ ਹੈ| ਸੁਰੱਖਿਆ ਏਜੰਸੀਆਂ ਨੇ ਖਾਸ ਤੌਰ ਤੇ ਅੱਤਵਾਦੀਆਂ ਦੇ ਸਬੰਧੀਆਂ ਅਤੇ ਹਵਾਲੇ ਰਾਹੀਂ ਜਾਂ ਫਿਰ ਕਿਸੇ ਹੋਰ ਰਸਤੇ ਰਾਹੀਂ ਉਨ੍ਹਾਂ ਨੂੰ ਪੈਸਾ ਪਹੁੰਚਾਉਣ ਵਾਲਿਆਂ ਦੇ ਖਿਲਾਫ ਆਪਣੀ ਸਖਤੀ ਵਧਾ ਦਿੱਤੀ ਹੈ| ਇਸ ਕ੍ਰਮ ਵਿੱਚ ਐਨਆਈਏ ਨੂੰ ਬੀਤੇ ਦਿਨੀਂ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਉਸ ਨੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਮੁੱਖੀ ਸੈਯਦ ਸਲਾਹੁੱਦੀਨ  ਦੇ ਬੇਟੇ ਸਇਦ ਸ਼ਾਹਿਦ ਯੂਸੁਫ ਨੂੰ ਗ੍ਰਿਫਤਾਰ ਕਰ ਲਿਆ|  ਸ਼ਾਹਿਦ ਉਤੇ ਹਵਾਲਾ ਮਾਮਲੇ ਵਿੱਚ ਅੱਤਵਾਦੀ ਸਰੋਤਾਂ ਤੋਂ ਪੈਸਾ ਪ੍ਰਾਪਤ ਕਰਨ ਦਾ ਇਲਜ਼ਾਮ ਹੈ| ਐਨਆਈਏ  ਦੇ ਮੁਤਾਬਕ ਸ਼ਾਹਿਦ  ਦੇ ਕੋਲ 2011 ਤੋਂ 2014  ਦੇ ਵਿਚਾਲੇ ਸਲਾਹੁੱਦੀਨ  ਦੇ ਇਸ਼ਾਰੇ ਤੇ ਸੀਰੀਆ  ਦੇ ਰਸਤੇ ਚਾਰ ਕਿਸਤਾਂ ਵਿੱਚ ਰਕਮ ਭੇਜੇ ਜਾਣ ਦੇ ਸਬੂਤ ਹਨ, ਜਿਸਦਾ ਇਸਤੇਮਾਲ ਅੱਤਵਾਦੀ ਗਤੀਵਿਧੀਆਂ ਵਿੱਚ ਕੀਤਾ ਗਿਆ|
ਜਿਕਰਯੋਗ ਹੈ ਕਿ ਸ਼ਾਹਿਦ   ਜੰਮੂ – ਕਸ਼ਮੀਰ  ਸਰਕਾਰ ਦੇ ਤਹਿਤ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦਾ ਹੈ ਅਤੇ ਹੁਣ ਤੱਕ ਉਹ ਇੱਕ ਆਮ ਨਾਗਰਿਕ ਦੀ ਤਰ੍ਹਾਂ ਹੀ ਜਿੰਦਗੀ ਗੁਜਾਰ ਰਿਹਾ ਸੀ|  ਹੁਣ ਜੇਕਰ ਉਸ ਉਤੇ ਲੱਗੇ ਇਲਜ਼ਾਮ ਠੀਕ ਪਾਏ ਜਾਂਦੇ ਹਨ ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅੱਤਵਾਦੀ ਸੰਗਠਨਾਂ ਦੀ ਪਹੁੰਚ ਕਿੱਥੇ ਤੱਕ ਹੈ ਅਤੇ ਇਸ ਸਮੱਸਿਆ ਤੇ ਕਾਬੂ ਪਾਉਣਾ ਅੱਜ ਵੀ ਮੁਸ਼ਕਿਲ ਕੰਮ ਹੈ ਤਾਂ ਉਸਦੀ ਵਜ੍ਹਾ ਕੀ ਹੈ! ਸਵਾਲ ਹੈ ਕਿ ਸਰਕਾਰੀ ਮਹਿਕਮੇ ਵਿੱਚ ਕੰਮ ਕਰਦੇ ਹੋਏ ਸ਼ਾਹਿਦ  ਯੂਸੁਫ ਕਿਵੇਂ ਇੰਨੇ ਸਮੇਂ ਤੋਂ ਬਿਨਾਂ ਰੋਕ – ਟੋਕ ਅੱਤਵਾਦੀ ਸ੍ਰੋਤਾਂ ਤੋਂ ਪੈਸਾ ਪ੍ਰਾਪਤ ਕਰਦਾ ਰਿਹਾ ਅਤੇ ਉਸਦੇ ਬਾਰੇ ਕਿਸੇ ਨੂੰ ਭਿਨਕ ਨਹੀਂ ਲੱਗੀ| ਹਾਲਾਂਕਿ ਇਹ ਵੀ ਸੱਚ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਜੰਮੂ – ਕਸ਼ਮੀਰ  ਵਿੱਚ ਖੁਫੀਆ ਤੰਤਰ ਅਤੇ ਸੁਰੱਖਿਆ ਏਜੰਸੀਆਂ ਦੇ ਵਿਚਾਲੇ ਬਿਹਤਰ ਤਾਲਮੇਲ ਦੇਖਿਆ ਜਾ ਰਿਹਾ ਹੈ ਅਤੇ ਜ਼ਮੀਨੀ ਪੱਧਰ ਉਤੇ ਇਸਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ, ਚਾਹੇ ਉਹ ਅੱਤਵਾਦੀ ਗਤੀਵਿਧੀਆਂ ਵਿੱਚ ਲਿਪਤ ਲੋਕਾਂ ਦੀ ਗ੍ਰਿਫਤਾਰੀ ਹੋਵੇ ਜਾਂ ਫਿਰ ਅੱਤਵਾਦੀ ਹਮਲਿਆਂ ਦਾ ਸਾਹਮਣਾ| ਐਨਆਈਏ ਨੇ ਅੱਤਵਾਦੀ ਗਤੀਵਿਧੀਆਂ  ਦੇ ਵਿੱਤ ਪੋਸ਼ਣ ਨਾਲ ਜੁੜੇ ਦੋਸ਼ਾਂ  ਦੇ ਤਹਿਤ ਹੁਣ ਤੱਕ ਦਸ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ,  ਜਿਨ੍ਹਾਂ ਵਿੱਚ ਵੱਖਵਾਦੀ ਨੇਤਾ ਅਲੀ ਸ਼ਾਹ ਗਿਲਾਨੀ ਦਾ ਜੁਆਈ ਅਲਤਾਫ ਸ਼ਾਹ ਅਤੇ ਵਾਤਾਲੀ ਵੀ ਸ਼ਾਮਿਲ ਹੈ|
ਇਹ ਹੁਣ ਜਗਜਾਹਿਰ ਸਚਾਈ ਹੈ ਕਿ ਕਸ਼ਮੀਰ ਵਿੱਚ ਹਿੰਸਾ ਅਤੇ ਦੰਗਿਆਂ ਨੂੰ ਪਾਕਿਸਤਾਨ  ਵੱਲੋਂ ਲਗਾਤਾਰ ਸ਼ਹਿ ਮਿਲਦੀ ਰਹੀ ਹੈ|  ਇਸ ਵਿੱਚ ਨਾ ਸਿਰਫ ਕਸ਼ਮੀਰ   ਦੇ ਨੌਜਵਾਨਾਂ ਨੂੰ ਭੜਕਾ ਕੇ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਿਲ ਕਰਕੇ ਪਾਕਿਸਤਾਨ ਵਿੱਚ ਸਥਿਤ ਕੈਪਾਂ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ,  ਬਲਕਿ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਚਲਾਉਣ ਲਈ ਆਰਥਿਕ ਸਹਾਇਤਾ ਵੀ ਉਪਲੱਬਧ ਕਰਵਾਈ ਜਾਂਦੀ ਹੈ| ਭਾਰਤ ਨੇ ਕਈ ਮੌਕਿਆਂ ਤੇ ਵੱਖ-ਵੱਖ ਅੰਤਰਰਾਸ਼ਟਰੀ ਮੰਚਾਂ ਤੇ ਇਹ ਸਵਾਲ ਚੁੱਕਿਆ ਹੈ, ਪਰੰਤੂ ਪਾਕਿਸਤਾਨ ਆਮ ਤੌਰ ਤੇ ਇਸ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰਦਾ ਰਿਹਾ ਹੈ |
ਪਰੰਤੂ ਹਕੀਕਤ ਇਹ ਹੈ ਕਿ ਪਾਕਿਸਤਾਨ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਸ਼ਹਿ ਦੇਣ ਦਾ ਕੋਈ ਮੌਕਾ ਨਹੀਂ ਛੱਡਦਾ ਹੈ|   ਜਾਹਿਰ ਹੈ, ਸ਼ਾਹਿਦ ਯੂਸੁਫ ਦੀ ਗ੍ਰਿਫਤਾਰੀ ਨਾਲ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਸੰਤਾਪ  ਦੇ ਵਿੱਤ ਪੋਸ਼ਣ ਜਾਂ ਸੀਮਾ ਪਾਰ  ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਬੰਦ ਹੋ ਜਾਣਗੀਆਂ|  ਐਨਆਈਏ ਦੀ ਤਾਜ਼ਾ ਕਾਮਯਾਬੀ  ਦੇ ਨਾਲ ਅਜਿਹੀ ਰਣਨੀਤੀ ਤੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਦੇਸ਼ ਵਿੱਚ ਅੱਤਵਾਦ ਨੂੰ ਵਿੱਤੀ ਮਦਦ ਦੇ ਰਸਤੇ ਸਥਾਈ ਤੌਰ ਤੇ ਕਿਵੇਂ ਬੰਦ ਕੀਤੇ ਜਾਣ|
ਮੁਕਲ ਵਿਆਸ

Leave a Reply

Your email address will not be published. Required fields are marked *