ਅੱਤਵਾਦੀਆਂ ਨੇ ਜੇ. ਕੇ. ਬੈਂਕ ਤੋਂ ਲੁੱਟੇ 11 ਲੱਖ ਰੁਪਏ

ਸ਼੍ਰੀਨਗਰ, 15 ਦਸੰਬਰ (ਸ.ਬ.) ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਬੈਂਕ ਦੀ ਬਰਾਂਚ ਤੋਂ ਕਰੀਬ 11 ਲੱਖ ਰੁਪਏ ਦੀ ਨਕਦੀ ਲੁੱਟਣ ਦੀ ਖਬਰ ਸਾਹਮਣੇ ਆਈ ਹੈ| ਮਿਲੀ ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ ਦੇ ਪੁਲਵਾਮਾ ਜਿਲੇ ਦੇ ਰਤਨੀਪੋਰਾ ਵਿੱਚ ਜੇ. ਕੇ. ਬੈਂਕ ਬਰਾਂਚ ਤੋਂ ਅੱਤਵਾਦੀਆਂ ਨੇ ਬੰਦੂਕ ਦੇ ਜ਼ੋਰ ਤੇ 11 ਲੱਖ ਰੁਪਏ ਲੁੱਟ ਲਏ| ਇਸ ਤੋਂ ਪਹਿਲਾਂ ਵੀ ਅੱਤਵਾਦੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ|

Leave a Reply

Your email address will not be published. Required fields are marked *