ਅੱਤਵਾਦੀਆਂ ਨੇ ਪੁਲਵਾਮਾ ਵਿੱਚ ਸੈਨਾ ਉੱਤੇ ਕੀਤਾ ਹਮਲਾ, 954 ਬਲਾਸਟ ਨਾਲ ਗੱਡੀ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ, 28 ਅਗਸਤ (ਸ.ਬ.) ਜੰਮੂ ਕਸ਼ਮੀਰ ਵਿੱਚ ਲਗਾਤਾਰ ਅੱਤਵਾਦੀ ਸੈਨਾ ਉਤੇ ਹਮਲਾ ਕਰ ਰਹੇ ਹਨ| ਅੱਜ ਸਵੇਰੇ ਘਾਟੀ ਦੇ ਪੁਲਵਾਮਾ ਵਿੱਚ ਅੱਤਵਾਦੀਆਂ ਨੇ ਸੈਨਾ ਦੀ ਗੱਡੀ ਉਤੇ ਆਈ. ਈ. ਡੀ. ਬਲਾਸਟ ਕੀਤਾ| ਇਹ ਬਲਾਸਟ ਨੌਪਾਰਾ ਇਲਾਕੇ ਵਿੱਚ ਕੀਤਾ ਗਿਆ ਹੈ| ਅੱਤਵਾਦੀਆਂ ਨੇ ਬਲਾਸਟ ਕਰਕੇ ਸੈਨਾ ਦੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ| ਸੈਨਾ ਨੇ ਅੱਤਵਾਦੀਆਂ ਨੂੰ ਜਵਾਬ ਦਿੰਦੇ ਹੋਏ ਫਾਈਰਿੰਗ ਕੀਤੀ| ਅੱਤਵਾਦੀ ਉਥੋਂ ਭੱਜਣ ਵਿੱਚ ਕਾਮਯਾਬ ਰਹੇ|
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਗੱਡੀ ਅੱਜ ਸਵੇਰੇ ਤਿੰਨ ਵਜੇ ਜਦੋਂ ਪੁਲਵਾਮਾ ਜ਼ਿਲੇ ਵਿੱਚ ਆਰਮੁਲਾ ਗਦਬਗ ਰੋਡ ਤੋਂ ਗੁਜ਼ਰ ਰਹੀ ਸੀ ਅਤੇ ਉਸੀ ਸਮੇਂ ਅੱਤਵਾਦੀਆਂ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ| ਉਨ੍ਹਾਂ ਨੇ ਦੱਸਿਆ ਕਿ ਧਮਾਕੇ ਕਾਰਨ ਵਾਹਨ ਨੁਕਸਾਨਿਆ ਗਿਆ| ਸੂਤਰਾਂ ਮੁਤਾਬਕ ਇਸ ਘਟਨਾ ਨਾਲ ਕੋਈ ਜ਼ਖਮੀ ਨਹੀਂ ਹੋਇਆ ਹੈ ਅਤੇ ਅੱਤਵਾਦੀਆਂ ਨੂੰ ਫੜਨ ਲਈ ਵੱਡੇ ਪੈਮਾਨੇ ਉਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ|
ਪਿਛਲੇ ਕੁਝ ਸਮੇਂ ਤੋਂ ਅੱਤਵਾਦੀਆਂ ਨੇ ਘਾਟੀ ਵਿੱਚ ਆਪਣੇ ਰਣਨੀਤੀ ਵਿੱਚ ਫੇਰ ਬਦਲ ਕੀਤੀ ਹੈ| ਅੱਤਵਾਦੀ ਹੁਣ ਆਮ ਨਾਗਰਿਕਾਂ ਦੇ ਨਾਲ-ਨਾਲ ਸੁਰੱਖਿਆ ਕਰਮਚਾਰੀਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ| ਪਿਛਲੇ ਦਿਨੀਂ ਅੱਤਵਾਦੀਆਂ ਦੇ ਨਿਸ਼ਾਨੇ ਉਤੇ ਸੁਰੱਖਿਆ ਕਰਮਚਾਰੀ ਅਤੇ ਪੈਟਰੋਲਿੰਗ ਟੀਮ ਆਈ ਸੀ| ਹਾਲ ਹੀ ਵਿੱਚ 24 ਅਗਸਤ ਨੂੰ ਅੱਤਵਾਦੀਆਂ ਨੇ ਅਨੰਤਨਾਗ ਵਿੱਚ ਜਵਾਨਾਂ ਉਤੇ ਹਮਲਾ ਕੀਤਾ ਸੀ| ਇਸ ਦੌਰਾਨ ਅੱਤਵਾਦੀਆਂ ਅਤੇ ਸੈਨਾ ਵਿਚਾਲੇ ਮੁਕਾਬਲਾ ਹੋਇਆ ਸੀ, ਜਿਸ ਵਿੱਚ ਇਕ ਅੱਤਵਾਦੀ ਢੇਰ ਹੋ ਗਿਆ ਸੀ|

Leave a Reply

Your email address will not be published. Required fields are marked *