ਅੱਤਵਾਦੀਆਂ ਨੇ ਪੁਲਵਾਮਾ ਵਿੱਚ ਫੌਜ ਦੇ ਜਵਾਨ ਨੂੰ ਅਗਵਾ ਕਰਕੇ ਕੀਤੀ ਹੱਤਿਆ

ਸ਼੍ਰੀਨਗਰ, 25 ਨਵੰਬਰ (ਸ.ਬ.) ਸੁਰੱਖਿਆ ਫੋਰਸ ਵੱਲੋਂ ਸ਼ੁਰੂ ਕੀਤੇ ਗਏ ਅਪਰੇਸ਼ਨ ਆਲਆਊਟ ਤੋਂ ਘਬਰਾਏ ਅੱਤਵਾਦੀਆਂ ਨੇ ਰਿਹਾਇਸ਼ੀ ਇਲਾਕਿਆਂ ਤੇ ਲਗਾਤਾਰ ਹਮਲੇ ਕਰਨ ਤੋਂ ਬਾਅਦ ਸਥਾਨਕ ਫੌਜ ਦੇ ਜਵਾਨਾਂ ਤੇ ਹੀ ਹਮਲਾ ਕੀਤਾ| ਜਿਸ ਤੋਂ ਬਾਅਦ ਇਕ ਜਵਾਨ ਦੀ ਅੱਜ ਮੌਤ ਹੋ ਗਈ| ਪੁਲਵਾਮਾ ਦੇ ਜੰਗਲਾਂ ਵਿਚੋਂ ਇਰਫਾਨ ਦੀ ਲਾਸ਼ ਮਿਲੀ ਹੈ| ਇਸ ਘਟਨਾ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਉਹ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ|

Leave a Reply

Your email address will not be published. Required fields are marked *