ਅੱਤਵਾਦੀਆਂ ਨੇ ਪੁਲੀਸ ਕਾਂਸਟੇਬਲ ਨੂੰ ਮਾਰੀ ਗੋਲੀ, ਮੌਤ

ਸ਼੍ਰੀਨਗਰ, 3 ਅਕਤੂਬਰ (ਸ.ਬ.) ਜੰਮੂ ਕਸ਼ਮੀਰ ਵਿੱਚ ਪੁਲੀਸ ਦੇ ਹੈਡ ਕਾਂਸਟੇਬਲ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ| ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ, ਇਹ ਘਟਨਾ ਪੁਲਵਾਮਾ ਦੀ ਹੈ| ਬੀਤੀ ਦੇਰ ਰਾਤ ਅੱਤਵਾਦੀਆਂ ਨੇ ਹੈਡ ਕਾਂਸਟੇਬਲ ਆਸ਼ਿਕ ਹੁਸੈਨ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ, ਜਦੋਂ ਉਹ ਡਿਊਟੀ ਤੋਂ ਆਪਣੇ ਘਰ ਜਾ ਕੇ ਰਿਹਾ ਸੀ| ਗੋਲੀ ਲੱਗਣ ਨਾਲ ਉਸ ਨੇ ਦਮ ਤੌੜ ਦਿੱਤਾ| ਜਿਸ ਤੋਂ ਬਾਅਦ ਪੁਲੀਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕੀਤੀ ਤਾਂ ਕਿ ਅੱਤਵਾਦੀ ਨੂੰ ਫੜ੍ਹਿਆ ਜਾਵੇ ਪਰ ਕੋਈ ਸਬੂਤ ਹੱਥ ਨਹੀਂ ਲੱਗਿਆ|

Leave a Reply

Your email address will not be published. Required fields are marked *