ਅੱਤਵਾਦੀਆਂ ਨੇ ਫੌਜ ਦੇ ਕਾਫਲੇ ਤੇ ਚਲਾਈਆਂ ਗੋਲੀਆਂ

ਸ਼੍ਰੀਨਗਰ, 1 ਅਪ੍ਰੈਲ (ਸ.ਬ.) ਅੱਤਵਾਦੀਆਂ ਵਲੋਂ ਪਾਰਿਮਪੋਰਾ-ਪੰਥਾਚੌਕ ਬਾਈਪਾਸ ਰੋਡ ਵਿੱਚ ਇਕ ਹਸਪਤਾਲ ਦੇ ਕੋਲ ਫੌਜ ਦੇ ਕਾਫਲੇ ਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ| ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ| ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਕਰੀਬ 1.15 ਮਿੰਟ ਤੇ ਬੇਮੀਨਾਦੇ ਐਸ.ਕੇ.ਆਈ.ਐਮ.ਐਸ. ਹਸਪਤਾਲ ਦੇ ਨੇੜੇ ਫੌਜ ਦੇ ਕਾਫਲੇ ਤੇ ਗੋਲੀਆਂ ਚਲਾਈਆਂ| ਉਨ੍ਹਾਂ ਦੱਸਿਆ ਕਿ ਕਾਫਲੇ ਦੇ ਅੰਤਿਮ ਵਾਹਨ ਤੇ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ| ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੇ ਸਥਾਨ ਦੀ ਨਾਕੇਬੰਦੀ ਕਰ ਦਿੱਤੀ ਗਈ ਹੈ ਅਤੇ ਅੱਤਵਾਦੀਆਂ ਨੂੰ ਫੜਣ ਲਈ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *