ਅੱਤਵਾਦੀਆਂ ਨੇ ਬੀ.ਆਰ.ਟੀ.ਐਫ. ਦੇ ਸੁਰੱਖਿਆ ਕਰਮੀ ਤੇ ਸੁੱਟਿਆ ਗ੍ਰੇਨੇਡ

ਸ਼੍ਰੀਨਗਰ,12 ਜੂਨ (ਸ.ਬ.) ਅਨੰਤਨਾਗ ਦੇ ਵੇਰੀਨਾਗ ਵਿੱਚ ਅੱਤਵਾਦੀਆਂ ਨੇ ਬੀ. ਆਰ.ਟੀ.ਐਫ. ਦੇ ਸੁਰੱਖਿਆਕਰਮੀ ਤੇ ਗ੍ਰੇਨੇਡ ਸੁੱਟਿਆ| ਗ੍ਰੇਨੇਡ ਧਮਾਕੇ ਨਾਲ ਫਟਿਆ ਜਿਸ ਵਿੱਚ ਇਹ ਗਾਰਡ ਜ਼ਖਮੀ ਹੋ ਗਿਆ| ਜ਼ਖਮੀ ਨੂੰ ਅਨੰਤਨਾਗ ਦੇ ਜ਼ਿਲ੍ਹੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਇਸ ਸਾਰੀ ਘਟਨਾ ਦਾ ਇਕ ਸੀ.ਸੀ.ਟੀ.ਵੀ. ਫੁਟੇਜ ਜਾਰੀ ਹੋਇਆ ਹੈ|
ਸੀ.ਸੀ.ਟੀ.ਵੀ. ਵਿੱਚ ਕੈਦ ਹੋਈ ਘਟਨਾ ਵਿੱਚ ਨਜ਼ਰ ਆ ਰਿਹਾ ਹੈ ਕਿ ਇਕ ਸਫੇਦ ਰੰਗ ਦੀ ਕਾਰ ਬੀ. ਆਰ.ਟੀ.ਬੀ. ਦੇ ਕੰਪਲੈਕਸ ਦੇ ਬਾਹਰ ਰੁਕਦੀ ਹੈ ਅਤੇ ਉਸ ਵਿੱਚੋਂ ਇਕ ਆਦਮੀ ਨਿਕਲ ਕੇ ਗ੍ਰੇਨੇਡ ਸੁੱਟਦਾ ਹੈ| ਧਮਾਕਾ ਹੋਣ ਨਾਲ ਹੀ ਕਾਰ ਵੀ ਤੇਜੀ ਨਾਲ ਨਿਕਲ ਜਾਂਦੀ ਹੈ| ਧਮਾਕੇ ਵਿੱਚ ਆਲੇ-ਦੁਆਲੇ ਅਫੜਾ-ਦਫੜੀ ਮਚ ਗਈ| ਲੋਕ ਡਰ ਦੇ ਨਾਲ ਇੱਧਰ-ਉਧਰ ਭੱਜਦੇ ਨਜ਼ਰ ਆ ਰਹੇ ਹਨ| ਜਾਣਕਾਰੀ ਅਨੁਸਾਰ, ਧਮਾਕੇ ਵਿੱਚ ਇਕ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ ਹੈ ਅਤੇ ਉਸ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ|

Leave a Reply

Your email address will not be published. Required fields are marked *