ਅੱਤਵਾਦੀਆਂ ਵਿੱਚ ਹਿੰਮਤ ਹੈ ਤਾਂ ਸ਼ਿਵ ਸੈਨਾ ਹਿੰਦ ਨਾਲ ਦੋ ਦੋ ਹੱਥ ਕਰ ਲੈਣ : ਸ਼ਿਵ ਸੈਨਾ ਹਿੰਦ

ਅੱਤਵਾਦੀਆਂ ਵਿੱਚ ਹਿੰਮਤ ਹੈ ਤਾਂ ਸ਼ਿਵ ਸੈਨਾ ਹਿੰਦ ਨਾਲ ਦੋ ਦੋ ਹੱਥ ਕਰ  ਲੈਣ : ਸ਼ਿਵ ਸੈਨਾ ਹਿੰਦ
ਸ਼ਿਵ ਸੈਨਾ ਹਿੰਦ ਨੇ ਫੂਕਿਆ ਅੱਤਵਾਦੀਆਂ ਦਾ ਪੁਤਲਾ
ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਸ਼ਿਵ ਸੈਨਾ ਹਿੰਦ ਵਲੋਂ ਰਾਸ਼ਟਰੀ ਬੁਲਾਰੇ  ਪੰਡਿਤ ਅਸ਼ੋਕ ਤਿਵਾੜੀ ਦੀ ਅਗਵਾਈ ਵਿਚ ਅੱਜ  ਵਾਈ ਪੀ ਐਸ ਚੌਂਕ ਵਿਚ ਅੱਤਵਾਦੀਆਂ ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਇਕ ਤੋਂ ਬਾਅਦ ਇਕ ਹਿੰਦੂ ਆਗੂਆਂ ਦੇ ਕਤਲ ਕੀਤੇ ਜਾ ਰਹੇ ਹਨ ਪਰ ਕੋਈ ਵੀ ਕਾਤਲ ਅਜੇ ਤੱਕ ਪੁਲੀਸ ਵਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ|  ਉਹਨਾਂ ਕਿਹਾ ਕਿ ਲੁਧਿਆਣਾ ਵਿਖੇ ਪਿਛਲੇ ਦਿਨੀਂ ਆਰ ਐਸ ਅ ੈਸ ਆਗੂ ਰਵਿੰਦਰ ਗੋਸਾਈਂ  ਦੀ ਹਤਿਆ ਦੇ ਬਾਅਦ ਬੀਤੇ ਦਿਨ  ਵਿਪਨ ਸ਼ਰਮਾ ਦਾ ਕਤਲ ਹੋ ਜਾਣਾ ਨਿੰਦਣਯੋਗ ਹੈ|  ਉਹਨਾਂ ਕਿਹਾ ਕਿ ਵਿਪਨ  ਸ਼ਰਮਾ ਦੇ ਪਰਿਵਾਰ ਦੀ ਸਰਕਾਰ ਵਲੋਂ ਤੁਰੰਤ ਆਰਥਿਕ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ|
ਉਹਨਾਂ ਕਿਹਾ ਕਿ ਅੱਤਵਾਦੀਆਂ ਵਿਚ ਏਨੀ ਹਿੰਮਤ ਨਹੀਂ ਹੈ ਕਿ ਉਹ ਬਿਨਾਂ ਹਥਿਆਰਾਂ ਦੇ ਸ਼ਿਵ ਸੈਨਾ ਆਗੂਆਂ ਨਾਲ ਦੋ ਦੋ ਹਥ ਕਰ ਸਕਣ| ਉਹਨਾਂ ਕਿਹਾ ਕਿ ਅੱਤਵਾਦੀ ਹਥਿਆਰਾਂ ਦੇ ਦਮ ਤੇ ਹੀ ਵਾਰਦਾਤਾਂ ਕਰ ਰਹੇ ਹਨ| ਉਹਨਾਂ ਕਿਹਾ ਕਿ ਅਤਵਾਦੀ ਪੰਜਾਬ ਦੇ ਹਿੰਦੂਆਂ ਵਿਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ ਪਰ ਪੰਜਾਬ ਦੇ ਹਿੰਦੂ ਉਹਨਾਂ ਤੋਂ ਡਰਨ ਵਾਲੇ ਨਹੀਂ| ਉਹਨਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਦੇ ਵਰਕਰਾਂ ਦੇ ਹੁੰਦੇ ਹੋਏ ਪੰਜਾਬ ਨੂੰ ਕਦੇ ਵੀ ਖਾਲਿਸਤਾਨ ਨਹੀਂ ਬਣਨ ਦਿਤਾ ਜਾਵੇਗਾ| ਉਹਨਾਂ ਕਿਹਾ ਕਿ ਜੇ ਅੱਤਵਾਦੀਆਂ ਵਿਚ ਹਿੰਮਤ ਹੈ ਤਾਂ ਸਾਹਮਣੇ ਆ ਕੇ ਸ਼ਿਵ ਸੈਨਾ ਹਿੰਦ ਦੇ ਆਗੂਆਂ ਦਾ ਮੁਕਾਬਲਾ ਕਰਨ|
ਇਸ ਮੌਕੇ ਸ਼ਿਵ ਸੈਨਾ ਆਗੂਆਂ ਨੇ ਖਾਲਿਸਤਾਨ ਖਿਲਾਫ ਨਾਰ੍ਹੇਬਾਜੀ ਕੀਤੀ| ਇਸ ਮੌਕੇ ਉਤਰੀ ਭਾਰਤ  ਚੇਅਰਮੈਨ ਰਜਿੰਦਰ ਧਾਰੀਵਾਲ, ਦੋਆਬਾ ਪ੍ਰਧਾਨ ਕਿਰਤ ਮੁਹਾਲੀ, ਮਹਿਲਾ ਵਿੰਗ ਪ੍ਰਧਾਨ ਆਸ਼ਾ ਕਾਲੀਆ, ਜਿਲਾ ਪ੍ਰਧਾਨ ਗਿਆਨ ਚੰਦ, ਐਸ ਸੀ ਵਿੰਗ ਪ੍ਰਧਾਨ ਰਾਜੂ ਬਲੌਂਗੀ, ਰਾਮ ਕੁਮਾਰ ਅਤੇ ਹੋਰ ਆਗੂ ਵੀ ਮੌਜੂਦ ਸਨ|

Leave a Reply

Your email address will not be published. Required fields are marked *