ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ 24 ਵਿਅਕਤੀਆਂ ਨੂੰ ਜੇਲ

ਹਨੋਈਠ 28 ਦਸੰਬਰ (ਸ.ਬ.) ਵਿਅਤਨਾਮ ਦੀ ਇਕ ਅਦਾਲਤ ਨੇ ਅੱਤਵਾਦ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਦੇ ਦੋਸ਼ ਵਿਚ ਸ਼ਾਮਲ ਪਾਏ ਜਾਣ ਤੇ 24 ਵਿਅਕਤੀਆਂ ਨੂੰ ਸਖਤ ਕੈਦ ਦੀ ਸਜ਼ਾ ਸੁਣਾਈ ਹੈ| ਹੋ ਚਿ ਮਿਨਹ ਸ਼ਹਿਰ ਦੀ ਇਕ ਅਦਾਲਤ ਨੇ ਅਪ੍ਰੈਲ ਵਿਚ ਸ਼ਹਿਰ ਦੇ ਕੌਮਾਂਤਰੀ ਹਵਾਈਅੱਡੇ ਤੇ ਪੈਟਰੋਲ ਬੰਬ ਹਮਲੇ ਲਈ 14 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਬੀਤੇ ਦਿਨੀਂ 5 ਤੋਂ 16 ਸਾਲ ਦੀ ਜੇਲ ਦੀ ਸਜ਼ਾ ਸੁਣਾਈ|
ਦੱਖਣੀ ਮੱਧ ਬਿਨਹ ਦਿਨਹ ਪ੍ਰਾਂਤ ਦੀ ਇਕ ਅਦਾਲਤ ਨੇ ਵਿਨਾਸ਼ਕਾਰੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਅਤੇ ਕਮਿਊਨਿਸਟ ਰਾਸ਼ਟਰ ਵਿਰੁੱਧ ਪ੍ਰਚਾਰ ਚਲਾਉਣ ਲਈ 9 ਵਿਅਕਤੀਆਂ ਨੂੰ 3 ਤੋਂ 14 ਸਾਲ ਦੀ ਸਜ਼ਾ ਸੁਣਾਈ| ਦੋਵੇਂ ਮਾਮਲੇ ਇਕ ਸਰਕਾਰੀ ਸਮਾਚਾਰ ਪੱਤਰ ਵਿਚ ਪ੍ਰਕਾਸ਼ਿਤ ਹੋਏ ਸਨ| ਅਦਾਲਤ ਅਧਿਕਾਰੀਆਂ ਤੋਂ ਅੱਜ ਇਸ ਤੇ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ|

Leave a Reply

Your email address will not be published. Required fields are marked *