ਅੱਤਵਾਦੀ ਡੇਨਿਸ਼ ਅਹਿਮਦ ਨੇ ਕੀਤਾ ਸੁਰੱਖਿਆ  ਦਸਤਿਆਂ  ਦੇ ਸਾਹਮਣੇ ਆਤਮਸਮਰਪਣ

ਸ਼੍ਰੀਨਗਰ, 7 ਜੂਨ (ਸ.ਬ.) ਅੱਤਵਾਦੀ ਡੇਨਿਸ਼ ਅਹਿਮਦ ਨੇ ਸੁਰੱਖਿਆ ਫੋਰਸਾਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ| ਇਸ ਅੱਤਵਾਦੀ ਨੂੰ ਇਸ ਤੋਂ ਪਹਿਲਾਂ ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਸਬਜਰ ਭੱਟ ਦੇ ਅੰਤਿਮ ਸੰਸਕਾਰ ਦੀ ਵੀਡੀਓ ਵਿੱਚ ਦੇਖਿਆ ਗਿਆ ਸੀ| ਜ਼ਿਕਰਯੋਗ ਹੈ ਕਿ ਅੱਤਵਾਦੀ ਨੇ ਹਾਂਡਵਾਰਾ ਪੁਲੀਸ ਅਤੇ 21 ਆਰ.ਆਰ. ਫੌਜ ਦੇ ਸਾਹਮਣੇ ਸਰੰਡਰ ਕੀਤਾ ਹੈ| ਅੱਤਵਾਦੀ ਨੇ ਖੁਲਾਸਾ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਤੇ ਦੱਖਣੀ ਕਸ਼ਮੀਰ ਦੇ ਅੱਤਵਾਦੀਆਂ ਨਾਲ ਸੰਪਰਕ ਵਿੱਚ ਸਨ, ਜਿਸ ਤੋਂ ਬਾਅਦ ਉਸ ਨੇ ਅੱਤਵਾਦੀ ਬਣਨ ਦਾ ਫੈਸਲਾ ਲਿਆ ਸੀ| ਉਮੀਦ ਕੀਤੀ ਜਾ ਰਹੀ ਹੈ ਕਿ ਇਸ ਅੱਤਵਾਦੀ ਤੋਂ ਪੁੱਛ-ਗਿੱਛ ਤੋਂ ਬਾਅਦ ਨਵੇਂ ਖੁਲਾਸੇ ਹੋ ਸਕਦੇ ਹਨ| ਘਟਨਾਕ੍ਰਮ ਨਾਲ ਜੁੜੇ ਇਕ ਅਧਿਕਾਰੀ ਨੇ ਅੱਤਵਾਦੀ ਵੱਲੋਂ ਆਤਮਸਮਰਪਣ ਦੀ ਪੁਸ਼ਟੀ ਕੀਤੀ ਪਰ ਕਿਸੇ ਵੀ ਤਰ੍ਹਾਂ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ|

Leave a Reply

Your email address will not be published. Required fields are marked *