ਅੱਤਵਾਦੀ ਨੂੰ ਪੁਲੀਸ ਨੇ ਕੀਤਾ ਗ੍ਰਿਫਤਾਰ

ਜੰਮੂ, 9 ਨਵੰਬਰ (ਸ.ਬ.) ਰਿਆਸੀ ਦੇ ਅਰਨਾਸ ਵਿੱਚ ਪੁਲੀਸ ਨੇ ਇਕ ਸਰੈਂਡਰ ਅੱਤਵਾਦੀ ਨੂੰ ਹਿਰਾਸਤ ਵਿੱਚ ਲਿਆ ਹੈ|
ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਮੁਹੰਮਦ ਮਸ਼ੂਕ ਅਲੀ ਪੁੱਤਰ ਮੁਹੰਮਦ ਰਮਜਾਨ ਨਿਵਾਸੀ ਚਲਾਦ ਵਿੱਚ ਹੋਈ ਹੈ| 42 ਸਾਲਾਂ ਮੁਹੰਮਦ ਮਾਸ਼ੂਕ ਨੇ ਲੱਗਭਗ ਸੱਤ ਸਾਲ ਪਹਿਲਾਂ ਆਤਮਸਮਪਰਣ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਕਸ਼ਮੀਰ ਵਿੱਚ ਚੱਲਿਆ ਗਿਆ ਸੀ|
ਮਿਲੀ ਜਾਣਕਾਰੀ ਅਨੁਸਾਰ ਮਾਸ਼ੂਕ ਅਹਿਮਦ ਦੋ ਦਿਨ ਪਹਿਲਾਂ ਹੀ ਪਿੰਡ ਵਾਪਸ ਆਇਆ ਹੈ| ਅਦਾਲਤ ਨੇ ਕਿਸੇ ਪੁਰਾਣੇ ਕੇਸ ਵਿੱਚ ਉਸ ਦੇ ਖਿਲਾਫ ਧਾਰਾ 512 ਤਹਿਤ ਅਰੈਸਟ ਵਾਰੇਂਟ ਕੱਢਿਆ ਸੀ| ਉਸ ਨੂੰ ਅਰਨਾਸ ਪੁਲੀਸ ਨੇ ਆਪਣੀ ਹਿਰਾਸਤ ਵਿੱਚ ਲਿਆ ਹੈ|
ਫਿਲਹਾਲ ਪੁਲੀਸ ਨੇ ਮਾਮਲੇ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ|

Leave a Reply

Your email address will not be published. Required fields are marked *