ਅੱਤਵਾਦੀ ਸਾਜਿਸ਼ : ਐਨ. ਆਈ. ਏ ਵੱਲੋਂ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਛਾਪੇਮਾਰੀ

ਨਵੀਂ ਦਿੱਲੀ, 17 ਜਨਵਰੀ (ਸ.ਬ.) ਰਾਸ਼ਟਰੀ ਜਾਂਚ ਟੀਮ (ਐਨ. ਆਈ. ਏ.) ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ. ਆਈ. ਐਸ.) ਨਾਲ ਪ੍ਰੇਰਿਤ ਇਕ ਸਮੂਹ ਵਿਰੁੱਧ ਆਪਣੀ ਜਾਂਚ ਦੇ ਸਬੰਧ ਵਿੱਚ ਅੱਜ ਪੱਛਮੀ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ 8 ਥਾਂਵਾਂ ਵਿੱਚ ਛਾਪੇਮਾਰੀ ਕੀਤੀ| ਅਜਿਹਾ ਦੋਸ਼ ਹੈ ਕਿ ਇਹ ਸਮੂਹ ਦਿੱਲੀ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ ਵਿਚ ਨੇਤਾਵਾਂ ਅਤੇ ਸਰਕਾਰੀ ਅਦਾਰਿਆਂ ਤੇ ਆਤਮਘਾਤੀ ਹਮਲੇ ਅਤੇ ਲੜੀਵਾਰ ਬੰਬ ਧਮਾਕੇ ਕਰਨ ਦੀ ਯੋਜਨਾ ਬਣਾ ਰਿਹਾ ਸੀ| ਏਜੰਸੀ ਨੇ ਪਿਛਲੇ ਸਾਲ 26 ਦਸੰਬਰ ਤੋਂ ਲੈ ਕੇ ਹੁਣ ਤਕ ਇਸ ਸਬੰਧ ਵਿਚ 12 ਜਨਵਰੀ ਨੂੰ ਹਾਪੁੜ ਤੋਂ ਮੁਹੰਮਦ ਅਬਸਾਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੇ 5 ਦਿਨਾਂ ਬਾਅਦ ਇਹ ਛਾਪੇ ਮਾਰੇ ਗਏ| ਐੱਨ. ਆਈ. ਏ. ਨੇ ਦੱਸਿਆ ਕਿ ਗਲੋਬਲ ਅੱਤਵਾਦੀ ਸਮੂਹ ਆਈ. ਐਸ. ਆਈ. ਐੱਸ. ਦੇ ਮੋਡਿਊਲ ‘ਹਰਕਤ ਅਲ ਹਰਬ ਏ ਇਸਲਾਮ’ ਦਾ ਹਿੱਸਾ ਹੋਣ ਕਾਰਨ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛ-ਗਿੱਛ ਕਰਨ ਤੇ ਮਿਲੀਆਂ ਸੂਚਨਾਵਾਂ ਦੇ ਆਧਾਰ ਤੇ ਛਾਪੇ ਮਾਰੇ ਗਏ|
ਏਜੰਸੀ ਨੇ ਪਹਿਲਾਂ ਦੱਸਿਆ ਸੀ ਕਿ ਉਸ ਨੇ ਸਥਾਨਕ ਰੂਪ ਨਾਲ ਬਣਾਏ ਰਾਕੇਟ ਲਾਂਚਰ, ਆਤਮਘਾਤੀ ਬੈਲਟਾਂ ਦੇ ਸਾਮਾਨ ਅਤੇ ਟਾਈਮਰ ਦੇ ਤੌਰ ਤੇ ਇਸਤੇਮਾਲ ਕੀਤੇ ਜਾਣ ਵਾਲੇ 112 ਅਲਾਰਮ ਕਲਾਰਕ ਬਰਾਮਦ ਕੀਤੇ ਗਏ| ਇਸ ਤੋਂ ਇਲਾਵਾ 25 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ| ਸਮੂਹ ਨੇ ਰਿਮੋਟ ਨਾਲ ਚੱਲਣ ਵਾਲੀਆਂ ਕਾਰਾਂ, ਵਾਇਰਲੈਸ ਡੋਰਬੈਲ ਖਰੀਦੀਆਂ ਸਨ| ਇਸ ਤੋਂ ਇਲਾਵਾ ਐੱਨ. ਆਈ. ਏ. ਨੇ ਪਹਿਲੇ ਛਾਪਿਆਂ ਦੌਰਾਨ ਸਟੀਲ ਦੇ ਕਨਟੇਨਰ, ਇਲੈਕਟ੍ਰਿਕ ਤਾਰਾਂ, 91 ਮੋਬਾਈਲ ਫੋਨ, 134 ਸਿਮ ਕਾਰਡ, 3 ਲੈਪਟਾਪ, ਚਾਕੂ, ਤਲਵਾਰ, ਆਈ. ਐਸ. ਆਈ. ਐਸ. ਨਾਲ ਸਬੰਧਤ ਦਸਤਾਵੇਜ਼ ਵੀ ਬਰਾਮਦ ਕੀਤੇ|

Leave a Reply

Your email address will not be published. Required fields are marked *