ਅੱਤਵਾਦੀ ਹਮਲਿਆਂ ਤੇ ਨੱਥ ਪਾਉਣ ਲਈ ਆਸਟ੍ਰੇਲੀਆਈ ਫੌਜ ਨੂੰ ਮਿਲਣਗੇ ਹੋਰ ਅਧਿਕਾਰ : ਟਰਨਬੁੱਲ

ਸਿਡਨੀ, 17 ਜੁਲਾਈ (ਸ.ਬ.)  ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਕਿ ਦੇਸ਼ ਦੀ ਫੌਜ ਨੂੰ ਅੱਤਵਾਦੀ ਹਮਲਿਆਂ ਦੇ ਸਮੇਂ ਕਾਰਵਾਈ ਕਰਨ ਲਈ ਹੋਰ ਅਧਿਕਾਰ ਦਿੱਤੇ ਜਾਣਗੇ| ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ ਵਿਵਸਥਾ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ ਅਤੇ ਅੱਤਵਾਦੀ ਹਮਲੇ ਦੌਰਾਨ ਪੁਲੀਸ ਨੂੰ ਹੁਣ ਫੌਜ ਬੁਲਾਉਣ ਲਈ ਆਪਣੀ ਸਮਰੱਥਾ ਖਤਮ ਹੋਣ ਤੱਕ ਉਡੀਕ ਨਹੀਂ ਕਰਨੀ ਪਵੇਗੀ| ਉਥੇ ਹੀ ਵਿਸ਼ੇਸ਼ ਫੋਰਸ ਨੂੰ ਲਾਅ ਇਨਫੋਰਸਮੈਟ  ਏਜੰਸੀਆਂ ਵਿਚ ਬਿਹਤਰੀਨ  ਤਾਲਮੇਲ ਲਈ ਸ਼ਾਮਲ ਕੀਤਾ ਜਾਵੇਗਾ|  ਬਦਲਾਅ ਵਾਲੇ ਕਦਮ ਦੇ ਤਹਿਤ ਰੱਖਿਆ ਅਧਿਕਾਰੀ ਪੁਲੀਸ ਫੋਰਸ ਨੂੰ ਵਿਸ਼ੇਸ਼ ਟ੍ਰੇਨਿੰਗ ਮੁਹੱਈਆ ਕਰਵਾਉਣਗੇ| ਸਿਡਨੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਨਬੁੱਲ ਨੇ ਕਿਹਾ ਕਿ ਸਾਡੇ ਦੁਸ਼ਮਣ ਚੁਸਤ ਹਨ, ਇਸ ਲਈ ਸਾਨੂੰ ਉਨ੍ਹਾਂ ਤੋਂ ਅੱਗੇ ਨਿਕਲਣਾ ਹੋਵੇਗਾ| ਇਹ ਗੱਲ ਟਰਨਬੁੱਲ ਨੇ ਸਥਾਨਕ ਅਤੇ ਕੌਮਾਂਤਰੀ ਘਟਨਾਵਾਂ ਨੂੰ ਲੈ ਕੇ ਸੁਰੱਖਿਆ ਫੋਰਸਾਂ ਦੀ ਪ੍ਰਤੀਕਿਰਿਆ ਤੋਂ ਬਾਅਦ ਆਖੀ| ਦੱਸਣਯੋਗ ਹੈ ਕਿ ਹਾਲ ਹੀ ਵਿਚ ਟਰਨਬੁੱਲ ਨੇ ਬ੍ਰਿਟੇਨ ਵਿਚ ਜਿੱਥੇ 3 ਜੂਨ ਨੂੰ ਲੰਡਨ ਬ੍ਰਿਜ ਅਤੇ ਬੋਰੋ ਮਾਰਕੀਟ ਉਨ੍ਹਾਂ ਥਾਵਾਂ ਦਾ ਨਿਰੀਖਣ ਕੀਤਾ ਸੀ, ਜਿੱਥੇ ਅੱਤਵਾਦੀ ਹਮਲੇ ਹੋਏ ਸਨ|

Leave a Reply

Your email address will not be published. Required fields are marked *