ਅੱਤਵਾਦੀ ਹਮਲੇ ਵਿੱਚ ਵਾਲ-ਵਾਲ ਬਚੇ ਪਾਕਿਸਤਾਨੀ ਮੰਤਰੀ ਰਹਮਤ ਸਾਲੇਹ

ਕਰਾਚੀ, 6 ਜੁਲਾਈ (ਸ.ਬ.) ਬਲੂਚਿਸਤਾਨ ਦੇ ਪੰਜਗੁਰ ਵਿੱਚ ਅੱਤਵਾਦੀ ਹਮਲੇ ਵਿੱਚ ਪਾਕਿਸਤਾਨੀ ਮੰਤਰੀ ਵਾਲ-ਵਾਲ ਬਚੇ| ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਲੂਚਿਸਤਾਨ ਦੇ ਸਿਹਤ ਮੰਤਰੀ ਰਹਮਤ ਸਾਲੇਹ ਬਲੂਚ ਦੇ ਕਾਫਿਲੇ ਨੂੰ ਨਿਸ਼ਾਨਾ ਬਣਾ ਕੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਪੰਜਗੁਰ ਤੋਂ ਪ੍ਰੋਮ ਜਾ ਰਹੇ ਸਨ|
ਇਸ ਹਾਦਸੇ ਵਿੱਚ ਬਲੂਚ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਕੋਈ ਸੱਟ ਨਹੀ ਪਹੁੰਚੀ ਹੈ| ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਰਾਕੇਟ ਸਮੇਤ ਕਈ ਹਥਿਆਰਾਂ ਨਾਲ ਹਮਲਾ ਕੀਤਾ| ਇਸ ਦੇ ਬਾਅਦ ਅੱਤਵਾਦੀ ਬਚ ਕੇ ਭੱਜ ਨਿਕਲਣ ਵਿੱਚ ਕਾਮਯਾਬ ਰਹੇ| ਹੁਣ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ|

Leave a Reply

Your email address will not be published. Required fields are marked *