ਅੱਤਵਾਦ ਖਿਲਾਫ ਲੜਾਈ ਤੇ ਮਰਕੇਲ ਅਤੇ ਸੀਸੀ ਨੇ ਕੀਤੀ ਚਰਚਾ

ਕਾਹਿਰਾ, 14 ਜਨਵਰੀ (ਸ.ਬ.) ਮਿਸਰ ਦੇ ਰਾਸ਼ਟਰਪਤੀ ਅਬਦੁੱਲ ਫਤਿਹ ਅਲ-ਸੀਸੀ ਨੇ ਅੱਤਵਾਦ ਖਿਲਾਫ ਲੜਾਈ ਵਿੱਚ ਸਹਿਯੋਗ ਲਈ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਹੈ| ਮਿਸਰ ਦੇ ਰਾਸ਼ਟਰਪਤੀ ਦਫਤਰ ਵਲੋਂ ਜਾਰੀ ਇਕ ਬਿਆਨ ਮੁਤਾਬਕ ਦੋਵੇਂ ਨੇਤਾਵਾਂ ਨੇ ਅੱਤਵਾਦ ਖਿਲਾਫ ਲੜਾਈ ਨੂੰ ਲੈ ਕੇ ਬੀਤੇ ਦਿਨ ਟੈਲੀਫੋਨ ਤੇ ਚਰਚਾ ਕੀਤੀ| ਸੀਸੀ ਅਤੇ ਮਰਕੇਲ ਨੇ ਹਾਲ ਹੀ ਮਿਸਰ ਅਤੇ ਜਰਮਨੀ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ| ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਮਰਕੇਲ ਦੇ ਮਿਸਰ ਯਾਤਰਾ ਨੂੰ ਲੈ ਕੇ ਵੀ ਚਰਚਾ ਹੋਈ|

Leave a Reply

Your email address will not be published. Required fields are marked *