ਅੱਤਵਾਦ ਖਿਲਾਫ ਲੜਾਈ ਵਿੱਚ ਭਾਰਤ, ਰੂਸ ਅਤੇ ਚੀਨ ਵਲੋਂ ਕੀਤੇ ਜਾ ਰਹੇ ਸਾਂਝੇ ਉਪਰਾਲੇ

ਭਾਰਤ, ਰੂਸ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਸਕਾਰਾਤਮਕ ਹੀ ਕਹੀ ਜਾਵੇਗੀ| ਇਸ ਮੀਟਿੰਗ ਦੀ ਸਭਤੋਂ ਵੱਡੀ ਉਪਲਬਧੀ ਇਹ ਰਹੀ ਕਿ ਤਿੰਨਾਂ ਦੇਸ਼ਾਂ ਨੇ ਪਹਿਲੀ ਵਾਰ ਅੱਤਵਾਦ ਦੇ ਖਿਲਾਫ ਸਮਾਨ ਦ੍ਰਿਸ਼ਟੀਕੋਣ ਅਤੇ ਇੱਕ ਜੁੱਟਤਾ ਦਾ ਇਜਹਾਰ ਕੀਤਾ ਹੈ| ਭਾਰਤ ਦੀ ਵਿਦੇਸ਼ਮੰਤਰੀ ਸੁਸ਼ਮਾ ਸਵਰਾਜ, ਚੀਨ ਦੇ ਵਿਦੇਸ਼ਮੰਤਰੀ ਵਾਂਗ ਯੀ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਵਿਚਾਲੇ ਹੋਈ ਗੱਲਬਾਤ ਵਿੱਚ ਇੰਜ ਤਾਂ ਆਪਸੀ ਕਾਰੋਬਾਰ ਸਮੇਤ ਹੋਰ ਮੁੱਦਿਆਂ ਉਤੇ ਵੀ ਚਰਚਾ ਹੋਈ ਪਰ ਅੱਤਵਾਦ ਦਾ ਮੁੱਦਾ ਹੀ ਪ੍ਰਮੁੱਖ ਰਿਹਾ| ਤਿੰਨਾਂ ਦੇਸ਼ਾਂ ਨੇ ਅੱਤਵਾਦ ਦੇ ਹਰ ਸਵਰੂਪ ਦੀ ਨਿੰਦਿਆ ਕਰਦੇ ਹੋਏ ਮਿਲਜੁਲ ਕੇ ਇਸਨੂੰ ਰੋਕਣ ਅਤੇ ਇਸਦਾ ਮੁਕਾਬਲਾ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ|
ਤਿੰਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀਆਂ ਪੰਦਰਵੀਂ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਦੁਨੀਆਂ ਦੇ ਦੂਜੇ ਦੇਸ਼ਾਂ ਦਾ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਅੱਤਵਾਦ ਦੇ ਹਰ ਰੂਪ ਦੀ ਨਿੰਦਿਆ ਕਰਨ ਅਤੇ ਅੱਤਵਾਦ ਨੂੰ ਰੋਕਣ ਅਤੇ ਉਸ ਨੂੰ ਸੂਹਲ ਜਵਾਬ ਦੇਣ ਦੀ ਵਚਨਬਧਤਾ ਦੁਹਰਾਉਣ| ਤਿੰਨਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਅੱਤਵਾਦ ਉਤੇ ਸਮਗ੍ਰ ਸੰਧੀ (ਸੀਸੀਆਈਟੀ ) ਨੂੰ ਛੇਤੀ ਸਵੀਕਾਰ ਕਰਨ ਦਾ ਵੀ ਐਲਾਨ ਕੀਤਾ, ਤਾਂ ਕਿ ਸੰਸਾਰਿਕ ਅੱਤਵਾਦ ਨਾਲ ਨਿਪਟਨ ਲਈ ਅੰਤਰਰਾਸ਼ਟਰੀ ਕਾਨੂੰਨੀ ਢਾਂਚਾ ਤਿਆਰ ਕੀਤਾ ਜਾ ਸਕੇ | ਸਾਰੀ ਗੱਲਬਾਤ ਦੇ ਲੱਬੋਲੁਆਬ ਅਤੇ ਸਾਂਝਾ ਬਿਆਨ ਨਾਲ ਅੱਤਵਾਦ ਦੇ ਮਸਲੇ ਉਤੇ ਭਾਰਤ ਦੇ ਰੁਖ਼ ਦੀ ਪੁਸ਼ਟੀ ਹੀ ਹੋਈ ਹੈ| ਪਰ ਸਹਿਮਤੀ ਦੀ ਸਤ੍ਹਾ ਦੇ ਹੇਠਾਂ ਸੰਸ਼ੇ ਦੀ ਹਾਜ਼ਰੀ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ| ਇਹ ਸੰਸ਼ੇ ਚੀਨ ਦੇ ਹੁਣ ਤੱਕ ਦੇ ਰਵਈਏ ਦੀ ਵਜ੍ਹਾ ਨਾਲ ਹੈ|
ਜ਼ਿਕਰਯੋਗ ਹੈ ਕਿ ਚੀਨ ਨੇ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ, ਜੈਸ਼-ਏ-ਮੁਹੰਮਦ ਦਾ ਨਾਮ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਦੀ ਬ੍ਰਿਕਸ ਘੋਸ਼ਣਾਪਤਰ ਵਿੱਚ ਜਤਾਈ ਗਈ ਸਹਿਮਤੀ ਦੇ ਕੋਈ ਦੋ ਮਹੀਨੇ ਬਾਅਦ, ਜੈਸ਼ ਦੇ ਸਰਗਨਾ ਮਸੂਦ ਅਜਹਰ ਨੂੰ ਪਾਬੰਦੀਸ਼ੁਦਾ ਕਰਨ ਦੇ ਪ੍ਰਸਤਾਵ ਨੂੰ ਪਲੀਤਾ ਲਗਾ ਦਿੱਤਾ ਸੀ|
ਪਿਛਲੇ ਸਾਲ ਤੋਂ ਇਹ ਚੌਥੀ ਵਾਰ ਸੀ ਜਦੋਂ ਮਸੂਦ ਅਜਹਰ ਦਾ ਬਚਾਅ ਚੀਨ ਨੇ ਕੀਤਾ| ਚੀਨ ਦੇ ਸ਼ਿਆਮੇਨ ਸ਼ਹਿਰ ਵਿੱਚ ਸਤੰਬਰ ਵਿੱਚ ਹੋਈ ਬ੍ਰਿਕਸ ਮੀਟਿੰਗ ਵਿੱਚ ਸਬੰਧਿਤ ਦੇਸ਼ਾਂ ਦੀ ਅਗਵਾਈ ਉਨ੍ਹਾਂ ਦੇ ਰਾਸ਼ਟਰ ਮੁੱਖੀਆਂ ਨੇ ਕੀਤਾ ਸੀ| ਇਸ ਲਈ ਸੁਭਾਵਿਕ ਹੀ ਬ੍ਰਿਕਸ ਦੀ ਇਸ ਮੀਟਿੰਗ ਵਿੱਚ ਬਣੀ ਸਹਿਮਤੀ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ| ਪਰੰਤੂ ਭਾਰਤ ਨੂੰ ਜਲਦੀ ਹੀ ਨਿਰਾਸ਼ ਹੋਣਾ ਪਿਆ| ਆਰਆਈਸੀ ਮਤਲਬ ਰੂਸ, ਭਾਰਤ ਅਤੇ ਚੀਨ ਦੇ ਵਿਦੇਸ਼ਮੰਤਰੀਆਂ ਦੀ ਤਾਜ਼ਾ ਮੀਟਿੰਗ ਵਿੱਚ ਬਣੀ ਸਹਿਮਤੀ ਦੀ ਵੀ ਸਚਾਈ ਲੁਕੀ ਨਹੀਂ ਰਹਿ ਸਕੀ ਹੈ| ਭਾਰਤ ਦੀ ਵਿਦੇਸ਼ਮੰਤਰੀ ਨੇ ਵੀ, ਅੱਤਵਾਦੀ ਸੰਗਠਨਾਂ ਦਾ ਜਿਕਰ ਕਰਦੇ ਸਮੇਂ ਜੈਸ਼-ਏ- ਮੁਹੰਮਦ ਦਾ ਨਾਮ ਨਹੀਂ ਲਿਆ| ਖੁਦ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਅੱਤਵਾਦ ਦੀ ਚਰਚਾ ਕਰਦਿਆਂ ਉਨ੍ਹਾਂ ਨੇ ਤਾਲਿਬਾਨ, ਅਲ ਕਾਇਦਾ, ਆਈਐਸ ਅਤੇ ਲਸ਼ਕਰ -ਏ- ਤੋਇਬਾ ਵਰਗੇ ਅੱਤਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਵਿੱਚ ਵਾਧੇ ਦੇ ਸੰਦਰਭ ਵਿੱਚ ਆਪਣੀ ਗੱਲ ਰੱਖੀ| ਪਰੰਤੂ ਜੈਸ਼ – ਏ – ਮੁਹੰਮਦ ਦਾ ਨਾਮ ਕਿਉਂ ਛੁੱਟ ਗਿਆ? ਕੀ ਇਹ ਸਿਰਫ ਸੰਜੋਗ ਨਾਲ ਹੋਈ ਚੂਕ ਸੀ, ਜਾਂ ਚੀਨ ਦੇ ਹੁਣ ਤੱਕ ਦੇ ਰਵਈਏ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੇ ਜੈਸ਼ ਦਾ ਜਿਕਰ ਨਹੀਂ ਕੀਤਾ|
ਹਰ ਅੰਤਰਰਾਸ਼ਟਰੀ ਮੀਟਿੰਗ ਜਾਂ ਸੰਮੇਲਨ ਦੇ ਮੌਕੇ ਤੇ ਅੱਤਵਾਦ ਨਾਲ ਮਿਲਜੁਲ ਕੇ ਲੜਨ ਦੀ ਕਸਮ ਖਾਧੀ ਜਾਂਦੀ ਹੈ| ਇਹ ਇੱਕ ਕੂਟਨੀਤਿਕ ਚਲਨ – ਜਿਹਾ ਹੋ ਗਿਆ ਹੈ| ਇੱਥੇ ਤੱਕ ਕਿ ਪਾਕਿਸਤਾਨ ਵੀ ਅਜਿਹੇ ਅਨੇਕ ਅੰਤਰਰਾਸ਼ਟਰੀ ਸੰਕਲਪਾਂ ਵਿੱਚ ਸ਼ਾਮਿਲ ਹੋ ਚੁੱਕਿਆ ਹੈ| ਖੁਦ ਇਸਲਾਮਾਬਾਦ ਵਿੱਚ ਜਾਰੀ ਹੋਏ ਸਾਰਕ ਦੇ ਇੱਕ ਘੋਸ਼ਣਾਪਤਰ ਨੇ ਦੋ ਟੂਕ ਐਲਾਨ ਕੀਤਾ ਸੀ ਕਿ ਸਾਰਕ ਦਾ ਕੋਈ ਵੀ ਮੈਂਬਰ-ਦੇਸ਼ ਅੱਤਵਾਦੀ ਗਤੀਵਿਧੀਆਂ ਲਈ ਆਪਣੀ ਜ਼ਮੀਨ ਦਾ ਇਸਤੇਮਾਲ ਨਹੀਂ ਹੋਣ ਦੇਵੇਗਾ| ਸਾਰਕ ਵਿੱਚ ਸਰਵਸੰਮਤੀ ਨਾਲ ਪਾਸ ਇਸ ਸੰਕਲਪ ਦੇ ਬਰਕਸ ਹਕੀਕਤ ਕੀ ਰਹੀ ਹੈ, ਦੁਨੀਆ ਜਾਣਦੀ ਹੈ ਅਤੇ ਭਾਰਤ ਤਾਂ ਉਸਦਾ ਭੁਕਤਭੋਗੀ ਹੀ ਹੈ| ਇਸੇ ਤਰ੍ਹਾਂ ਦਾ ਵਿਰੋਧਾਭਾਸ ਅੰਤਰਰਾਸ਼ਟਰੀ ਅੱਤਵਾਦ ਦੇ ਖਿਲਾਫ ਅਮਰੀਕਾ ਦੀ ਲੜਾਈ ਵਿੱਚ ਵੀ ਦਿਖਦਾ ਹੈ| ਅਮਰੀਕਾ ਦੀ ਅਗਆਈ ਵਾਲੇ ਅੱਤਵਾਦ ਵਿਰੋਧੀ ਅੰਤਰਰਾਸ਼ਟਰੀ ਗਠਜੋੜ ਵਿੱਚ ਪਾਕਿਸਤਾਨ ਵੀ ਸ਼ਾਮਿਲ ਰਿਹਾ ਹੈ| ਦੁਨੀਆ ਦੇ ਦੂਜੇ ਸਭ ਤੋਂ ਤਾਕਤਵਰ ਦੇਸ਼ ਮਤਲਬ ਚੀਨ ਦਾ ਰਵੱਈਆ ਜੈਸ਼ – ਏ – ਮੁਹੰਮਦ ਅਤੇ ਮਸੂਦ ਅਜਹਰ ਦੇ ਮਾਮਲੇ ਵਿੱਚ ਅਸੀਂ ਕਈ ਵਾਰ ਵੇਖ ਚੁੱਕੇ ਹਾਂ| ਅੱਤਵਾਦ ਵਿਰੋਧੀ ਅੰਤਰਰਾਸ਼ਟਰੀ ਰਣਨੀਤੀ ਦੀਆਂ ਅਨੇਕ ਕੰਮੀਆਂ ਹੋ ਸਕਦੀਆਂ ਹਨ ਪਰ ਸਭ ਤੋਂ ਵੱਡੀ ਕਮੀ ਹੈ ਦੋਹਰਾ ਮਾਪਦੰਡ ਅਤੇ ਚੋਣਵੀਂ ਕਾਰਵਾਈ| ਇਹ ਕਮੀ ਹੀ ਅੱਤਵਾਦ ਵਿਰੋਧੀ ਅੰਤਰਰਾਸ਼ਟਰੀ ਸੰਕਲਪਾਂ ਦੀ ਰਾਹ ਦੀ ਸਭਤੋਂ ਵੱਡੀ ਅੜਚਨ ਹੈ|
ਮਹਾਂਵੀਰ

Leave a Reply

Your email address will not be published. Required fields are marked *