ਅੱਤਵਾਦ ਦੇ ਖਾਤਮੇ ਲਈ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਾਂਝ ਜਰੂਰੀ: ਅਮਰੀਕਾ

ਵਾਸ਼ਿੰਗਟਨ, 11 ਜਨਵਰੀ (ਸ.ਬ.) ਅਮਰੀਕਾ ਨੇ ਅੱਤਵਾਦ ਨਾਲ ਨਜਿੱਠਣ ਦੀਆਂ ਮੁਹਿੰਮਾਂ ਵਿੱਚ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਾਂਝੇਦਾਰੀ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹ ਖੇਤਰ ਦੀ ਬਿਹਤਰੀ ਲਈ ਹੈ, ਕਿਉਂਕਿ ਤਿੰਨੋਂ ਦੇਸ਼ਾਂ ਦੀ ਸੁਰੱਖਿਆ ਇਕ-ਦੂਜੇ ਨਾਲ ਜੁੜੀ ਹੈ| ਵਿਦੇਸ਼ ਮੰਤਰਾਲੇ ਦੇ ਉੱਪ ਬੁਲਾਰੇ ਮਾਰਕ ਟੋਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਸੱਚਾਈ ਇਹ ਹੈ ਕਿ ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੀ ਸੁਰੱਖਿਆ ਆਪਸ ਵਿੱਚ ਜੁੜੀ ਹੋਈ ਹੈ| ਉਨ੍ਹਾਂ ਅੱਗੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਦੇਸ਼ ਅੱਤਵਾਦ ਨਾਲ ਨਜਿੱਠਣ ਦੀਆਂ ਮੁਹਿੰਮਾਂ ਵਿੱਚ ਇਕੱਠੇ ਮਿਲ ਕੇ ਜਿੰਨਾ ਜ਼ਿਆਦਾ ਕੰਮ ਕਰ ਸਕਣ, ਓਨਾਂ ਹੀ ਖੇਤਰ ਦੀ ਬਿਹਤਰੀ ਲਈ ਚੰਗਾ ਹੋਵੇਗਾ|”
ਕਾਬੁਲ ਸਥਿਤ ਅਫਗਾਨਿਸਤਾਨ ਦੀ ਸੰਸਦ ਵਿੱਚ ਹੋਏ ਅੱਤਵਾਦੀ ਹਮਲਿਆਂ ਅਤੇ ਕੰਧਾਰ ਹਮਲੇ ਦੀ ਨਿੰਦਾ ਕਰਦੇ ਹੋਏ ਟੋਨਰ ਨੇ ਅਫਗਾਨ ਸਰਕਾਰ ਦੇ ਇਨ੍ਹਾਂ ਦੋਸ਼ਾਂ ਤੇ ਸਹਿਮਤੀ ਜ਼ਾਹਰ ਕੀਤੀ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦੀ ਪਨਾਹ ਦਾ ਹੁਣ ਵੀ ਮੌਜੂਦ ਹੋਣਾ ਅੱਤਵਾਦੀਆਂ ਨੂੰ ਆਪਣੀ ਮਰਜ਼ੀ ਨਾਲ ਅਫਗਾਨਿਸਤਾਨ ਵਿੱਚ ਹਮਲੇ ਕਰਨ ਦਾ ਮੌਕਾ ਦਿੰਦਾ ਹੈ| ਟੋਨਰ ਨੇ ਕਿਹਾ ਕਿ ਅਫਗਾਨਿਸਤਾਨ ਦੀ ਸੰਸਦ ਤੇ ਹਮਲਾ ਲੋਕਤੰਤਰ ਤੇ ਕੀਤਾ ਗਿਆ ਹਮਲਾ ਹੈ|
ਟੋਨਰ ਨੇ ਕਿਹਾ, ”ਅਸੀਂ ਪਾਕਿਸਤਾਨ ਨੂੰ ਜਨਤਕ ਤੌਰ ਤੇ ਸਪੱਸ਼ਟ ਕਹਿ ਚੁੱਕੇ ਹਾਂ ਕਿ ਉਸ ਨੂੰ ਅਫਗਾਨਿਸਤਾਨ ਵਿੱਚ ਹਮਲਾ ਕਰਨ ਵਾਲੇ ਜਾਂ ਅਜਿਹਾ ਇਰਾਦਾ ਰੱਖਣ ਵਾਲੇ ਸਮੂਹਾਂ ਨੂੰ ਪਨਾਹ ਦੇਣ ਦੀ ਲੋੜ ਨਹੀਂ ਹੈ|” ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸੀਂ ਕੁਝ ਹੱਦ ਤੱਕ ਤਰੱਕੀ ਦੇਖੀ ਹੈ| ਅਸੀਂ ਇਨ੍ਹਾਂ ਅੱਤਵਾਦੀ ਪਨਾਹਾਂ ਨੂੰ ਨਸ਼ਟ ਕਰਨ ਦੀ ਦਿਸ਼ਾ ਵਿਚ ਉਨ੍ਹਾਂ ਨੂੰ ਕੁਝ ਕਦਮ ਚੁੱਕਦੇ ਹੋਏ ਦੇਖਿਆ ਹੈ ਪਰ ਸਮੱਸਿਆ ਹੁਣ ਵੀ ਉਂਝ ਹੀ ਬਣੀ ਹੋਈ ਹੈ| ਇਹ ਪਾਕਿਸਤਾਨ ਨਾਲ ਸਾਡੀ ਜਾਰੀ ਗੱਲਬਾਤ ਜਾਂ ਸਹਿਯੋਗ ਦਾ ਇਕ ਹਿੱਸਾ ਹੈ|

Leave a Reply

Your email address will not be published. Required fields are marked *