ਅੱਤਵਾਦ ਦੇ ਮੁੱਦੇ ਤੇ ਇੱਕਲਾ ਰਹਿ ਗਿਆ ਪਾਕਿਸਤਾਨ

ਪਕਿਸਤਾਨ ਜੇਕਰ ਵਾਕਈ ਅੱਤਵਾਦ ਦੇ ਖਿਲਾਫ ਸਖਤ ਕਾਰਵਾਈ ਕਰਦਾ ਹੈ ਤਾਂ ਇਹ ਨਾ ਸਿਰਫ ਭਾਰਤ -ਅਫਗਾਨਿਸਤਾਨ ਸਮੇਤ ਵਿਸ਼ਵ ਲਈ ਚੰਗੀ ਗੱਲ ਹੋਵੇਗੀ, ਬਲਕਿ ਇਹ ਖੁਦ ਪਾਕਿਸਤਾਨ ਲਈ ਵੀ ਸੁਖਦ ਹੋਵੇਗਾ| ਅੱਤਵਾਦ ਨੂੰ ਸ਼ਰਨ ਦੇਣ ਦੇ ਕਾਰਨ ਅੱਜ ਪਾਕਿਸਤਾਨ ਨਾ ਸਿਰਫ ਸੰਸਾਰ ਵਿੱਚ ਅਲੱਗ -ਥਲੱਗ ਹੋ ਗਿਆ ਹੈ ਬਲਕਿ ਉਹ ਆਰਥਿਕ ਰੂਪ ਨਾਲ ਕੰਗਾਲੀ ਦੀ ਕਗਾਰ ਤੇ ਖੜਾ ਹੈ| ਪਾਕਿਸਤਾਨ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਕਿ ਅੱਤਵਾਦੀ ਗੁਟਾਂ ਨੂੰ ਪਾਲਣ ਦੀ ਉਹ ਵੱਡੀ ਕੀਮਤ ਚੁੱਕਾ ਰਿਹਾ ਹੈ| ਅੱਜ ਸੰਸਾਰ ਵਿੱਚ ਚੀਨ ਤੋਂ ਇਲਾਵਾ ਕੋਈ ਵੀ ਦੇਸ਼ ਉਸਦੇ ਨਾਲ ਵਪਾਰ ਨਹੀਂ ਕਰਨਾ ਚਾਹੁੰਦਾ ਹੈ| ਪਾਕਿਸਤਾਨ ਦੇ ਨਾਗਰਿਕਾਂ ਨੂੰ ਸੰਸਾਰ ਵਿੱਚ ਅੱਤਵਾਦੀ ਨਜਰਾਂ ਨਾਲ ਦੇਖਿਆ ਜਾਂਦਾ ਹੈ| ਉਸ ਉਤੇ ਕੋਈ ਭਰੋਸਾ ਨਹੀਂ ਕਰ ਰਿਹਾ ਹੈ| ਪਾਕਿਸਤਾਨ ਦੇ ਹੁਕਮਰਾਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਦਾ ਦੇਸ਼ ਇੱਕ ਅਸਫਲ ਰਾਸ਼ਟਰ ਬਣ ਗਿਆ ਹੈ | ਪਾਕਿਸਤਾਨ ਦੀ ਫੌਜ ਅਤੇ ਉਸਦੀ ਖੁਫੀਆ ਏਜੰਸੀ ਆਈਐਸਆਈ ਪਾਕ ਜਨਤਾ ਤੇ ਬੋਝ ਬਣੀ ਹੋਈ ਹੈ| ਚੀਨ ਵੀ ਸਿਰਫ ਆਪਣੇ ਆਰਥਿਕ ਹਿੱਤ ਦੇ ਚਲਦੇ ਪਾਕਿਸਤਾਨ ਦਾ ਇਸਤੇਮਾਲ ਕਰ ਰਿਹਾ ਹੈ| ਹੁਣ ਤੱਕ ਅਮਰੀਕਾ ਦਾ ਕਠਪੁਤਲੀ ਰਹੇ ਪਾਕਿਸਤਾਨ ਨੇ ਭਾਰਤ ਅਤੇ ਅਫਗਾਨਿਸਤਾਨ ਦੇ ਖਿਲਾਫ ਹਮੇਸ਼ਾ ਅੱਤਵਾਦ ਨੂੰ ਵਧਾਵਾ ਦਿੱਤਾ| ਹੁਣ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ ਵੱਲੋਂ ਬਲੈਕ ਲਿਸਟ ਹੋਣ ਦੇ ਡਰ ਨਾਲ ਹੀ ਸਹੀ ਪਰੰਤੂ ਪਾਕਿਸਤਾਨ ਨੇ ਅੱਤਵਾਦ ਦੇ ਖਿਲਾਫ 15 ਮਹੀਨਿਆਂ ਦੇ ਅੰਦਰ ਕਾਰਵਾਈ ਦਾ ਭਰੋਸਾ ਦਿੱਤਾ ਹੈ| ਇਸਦੇ ਲਈ ਪਾਕਿ ਸਰਕਾਰ ਨੇ ਐਫਏਟੀਐਫ ਨੂੰ 26-ਸੂਤਰੀ ਐਕਸ਼ਨ ਪਲਾਨ ਤਿਆਰ ਕਰਨ ਦਾ ਵਾਅਦਾ ਕੀਤਾ ਹੈ| ਦਰਅਸਲ ਪੈਰਿਸ ਵਿੱਚ ਮਨੀ ਲਾਂਡਰਿੰਗ ਅਤੇ ਅੱਤਵਾਦੀਆਂ ਦੀ ਫੰਡਿੰਗ ਰੋਕਣ ਲਈ ਕੰਮ ਕਰ ਰਹੇ ਐਫਏਏਟੀਐਫ ਦੀ 6 ਦਿਨਾਂ ਮੀਟਿੰਗ ਚੱਲ ਰਹੀ ਹੈ| ਐਫਏਏਟੀਐਫ ਨੇ ਪਹਿਲਾਂ ਹੀ ਪਾਕਿ ਨੂੰ ਚਿਤਾਵਨੀ ਦੇ ਰੱਖੀ ਹੈ ਕਿ ਉਹ ਆਈਐਸ, ਟੀਟੀਪੀ, ਹੱਕਾਨੀ ਨੈਟਵਰਕ, ਲਸ਼ਕਰ, ਜੈਸ਼, ਹਿਜਬੁਲ ਵਰਗੇ ਅੱਤਵਾਦੀ ਸੰਗਠਨਾਂ ਦੀ ਆਰਥਿਕ ਫੰਡਿੰਗ ਤੇ ਰੋਕ ਲਗਾਏ ਅਤੇ ਉਨ੍ਹਾਂ ਦੇ ਖਿਲਾਫ ਐਕਸ਼ਨ ਲਵੇ | ਪਾਕਿਸਤਾਨ ਨੂੰ ਡਰ ਹੈ ਕਿ ਜੇਕਰ ਐਫਏਏਟੀਐਫ ਉਸਨੂੰ ਅੱਤਵਾਦ ਦੇ ਨਾਮ ਤੇ ਬਲੈਕ ਲਿਸਟ ਕਰ ਦੇਵੇ ਤਾਂ ਸੰਸਾਰ ਤੋਂ ਉਸਦੇ ਕਾਰੋਬਾਰ ਤੇ ਖੁਦ ਰੋਕ ਲੱਗ ਜਾਵੇਗੀ| ਅੱਤਵਾਦ ਨੂੰ ਮਦਦ ਉਪਲੱਬਧ ਕਰਾਉਣ ਦੇ ਕਾਰਨ ਪਾਕਿਸਤਾਨ 2012 ਤੋਂ 2015 ਤੱਕ ਐਫਏਟੀਐਫ ਦੀ ਗ੍ਰੇ ਲਿਸਟ ਵਿੱਚ ਰਹਿ ਚੁੱਕਿਆ ਹੈ| ਹੁਣ ਉਹ ਫਿਰ ਤੋਂ ਬਲੈਕ ਲਿਸਟ ਨਹੀਂ ਹੋਣਾ ਚਾਹੁੰਦਾ ਹੈ| ਜੇਕਰ ਸੱਚਮੁੱਚ ਪਾਕਿਸਤਾਨ ਅੱਤਵਾਦ ਦੇ ਖਿਲਾਫ ਐਕਸ਼ਨ ਨੂੰ ਲੈ ਕੇ ਗੰਭੀਰ ਹੈ ਤਾਂ ਇਹ ਕਦਮ ਸਵਾਗਤ ਲਾਇਕ ਹੈ| ਹਾਲਾਂਕਿ ਪਾਕਿਸਤਾਨ ਨੇ ਇਸਤੋਂ ਪਹਿਲਾਂ ਵੀ ਸੰਸਾਰ ਬਰਾਦਰੀ ਤੋਂ ਕਈ ਵਾਰ ਅੱਤਵਾਦ ਦੇ ਖਾਤਮੇ ਦਾ ਵਾਅਦਾ ਕੀਤਾ ਪਰ ਐਕਸ਼ਨ ਦੇ ਨਾਮ ਤੇ ਲੀਪਾਪੋਤੀ ਹੀ ਕੀਤੀ| ਅੱਤਵਾਦ ਦੇ ਖਾਤਮੇ ਦੇ ਨਾਮ ਤੇ ਸਾਲਾਂ ਤੱਕ ਅਮਰੀਕਾ ਤੋਂ ਪੈਸਾ ਲੈਂਦਾ ਰਿਹਾ ਅਤੇ ਉਸਨੂੰ ਧੋਖਾ ਦਿੰਦਾ ਰਿਹਾ | ਹੁਣ ਜਦੋਂ ਅਮਰੀਕਾ ਪਾਕਿ ਦੇ ਇਸ ਖੇਡ ਨੂੰ ਸਮਝ ਗਿਆ ਤਾਂ ਉਸਨੇ ਪਾਕਿ ਦੀ ਮਦਦ ਰੋਕ ਦਿੱਤੀ| ਅਜੇ ਜੇਕਰ ਐਫਏਏਟੀਐਫ ਦੇ ਡਰ ਨਾਲ ਅੱਤਵਾਦ ਦੇ ਖਿਲਾਫ ਐਕਸ਼ਨ ਦੀ ਗੱਲ ਕਰ ਰਿਹਾ ਹੈ ਤਾਂ ਇਹ ਬਦਕਿਸਮਤੀ ਭਰਿਆ ਹੈ| ਏਸ਼ੀਆ ਪੈਸੀਫਿਕ ਗਰੁਪ ਦੇ ਇੰਟਰਨੈਸ਼ਨਲ ਕੋਆਪਰੇਸ਼ਨ ਰਿਵਿਊ ਗਰੁਪ ਨੇ ਐਫਏਏਟੀਐਫ ਨੂੰ ਜੋ ਪਲਾਨ ਸੌਂਪਿਆ ਹੈ ਉਸਦੇ ਮੁਤਾਬਕ ਪਾਕਿਸਤਾਨ ਨੂੰ ਆਈਐਸ, ਅਲ -ਕਾਇਦਾ, ਜਮਾਤ – ਉਦ – ਦਾਅਵਾ ਅਤੇ ਉਸਦੇ ਸਾਥੀ ਸੰਗਠਨ, ਹੱਕਾਨੀ ਨੈਟਵਰਕ ਦੀ ਫੰਡਿੰਗ ਰੋਕਣ ਲਈ ਏਜੰਸੀਆਂ ਦਾ ਸਹਿਯੋਗ ਕਰਨਾ ਹੈ| ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਲੱਗ ਰਿਹਾ ਹੈ ਕਿ ਇਸ ਸੂਚੀ ਵਿੱਚ ਆਉਣ ਤੇ ਉਨ੍ਹਾਂ ਦੀ ਮਾੜੀ ਅਰਥ ਵਿਵਸਥਾ ਪੂਰੀ ਤਰ੍ਹਾਂ ਚੌਪਟ ਹੋ ਜਾਵੇਗੀ| ਇਸ ਸਾਲ ਪਾਕਿਸਤਾਨ ਵਿੱਚ ਚੋਣਾਂ ਹਨ ਅਤੇ ਗਲੋਬਲ ਘੋਸ਼ਿਤ ਅੱਤਵਾਦੀ ਗੁਟ ਲਸ਼ਕਰ ਦਾ ਰਾਜਨੀਤਕ ਫਰੰਟ ਚੁਣਾਵੀ ਯੁੱਧ ਵਿੱਚ ਹੈ| ਇਸ ਤੋਂ ਇਲਾਵਾ ਕਸ਼ਮੀਰ ਦੇ ਨਾਮ ਤੇ ਉਥੇ ਚੋਣਾਂ ਹੁੰਦੀਆਂ ਰਹੀਆਂ ਹਨ| ਦੁਨੀਆ ਜਾਣਦੀ ਹੈ ਕਿ ਕਸ਼ਮੀਰ ਵਿੱਚ ਪਾਕਿਸਤਾਨ ਅੱਤਵਾਦ ਪ੍ਰਾਯੋਜਿਤ ਕਰਦਾ ਰਿਹਾ ਹੈ| ਇਸ ਲਈ ਅੱਤਵਾਦ ਤੇ ਐਕਸ਼ਨ ਦਾ ਪਾਕਿ ਦਾ ਸੰਸਾਰ ਨੂੰ ਭਰੋਸਾ ਦੇਣਾ ਸਿਰਫ਼ ਵਾਇਦੇ ਤੋਂ ਜਿਆਦਾ ਕੁੱਝ ਨਹੀਂ ਲੱਗਦਾ ਹੈ| ਪਾਕਿਸਤਾਨ ਤੇ ਐਫਏਟੀਐਫ ਕਿੰਨਾ ਭਰੋਸਾ ਕਰਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ|
ਪ੍ਰਭਜੋਤ

Leave a Reply

Your email address will not be published. Required fields are marked *