ਅੱਤਵਾਦ ਨੂੰ ਆਰਥਿਕ ਮਦਦ ਦੇਣ ਕਾਰਨ ਬੈਲਕ ਲਿਸਟ ਹੋਵੇਗਾ ਪਾਕਿਸਤਾਨ

ਪੈਰਿਸ, ਲਾਹੌਰ, 26 ਜੂਨ (ਸ.ਬ.) ਆਪਣੀਆਂ ਅੱਤਵਾਦੀਆਂ ਨੀਤੀਆਂ ਕਾਰਨ ਪਾਕਿਸਤਾਨ ਨੂੰ ਇਕ ਹੋਰ ਝਟਕਾ ਲੱਗਣ ਵਾਲਾ ਹੈ| ਅੱਤਵਾਦ ਨੂੰ ਆਰਥਿਕ ਮਦਦ ਮੁਹੱਈਆ ਕਰਾਉਣ ਕਾਰਨ ਹੁਣ ਪਾਕਿਸਤਾਨ ਨੂੰ ਬਲੈਕਲਿਸਟ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਕਰਨ ਤਿਆਰੀ ਕੀਤੀ ਜਾ ਰਹੀ ਹੈ| ਇਸ ਸੰਬੰਧ ਵਿਚ ਪੈਰਿਸ ਵਿਚ ‘ਵਿੱਤੀ ਐਕਸ਼ਨ ਟਾਸਕ ਫੋਰਸ’ (ਐਫ.ਏ.ਟੀ.ਐਫ.) ਦੀ 6 ਦਿਨੀਂ ਬੈਠਕ ਬੀਤੇ ਦਿਨੀਂ ਸ਼ੁਰੂ ਹੋ ਚੁੱਕੀ ਹੈ| ਜ਼ਿਕਰਯੋਗ ਹੈ ਕਿ ਐਫ.ਏ.ਟੀ.ਐਫ. ਇਕ ਅੰਤਰ ਸਰਕਾਰੀ ਬੌਡੀ ਹੈ ਜਿਸ ਦਾ ਗਠਨ ਸਾਲ 1989 ਵਿਚ ਕੀਤਾ ਗਿਆ ਸੀ| ਇਸ ਦਾ ਉਦੇਸ਼ ਮਨੀ ਲਾਂਡਰਿੰਗ, ਅੱਤਵਾਦ ਨੂੰ ਵਿੱਤੀ ਮਦਦ ਅਤੇ ਅੰਤਰ ਰਾਸ਼ਟਰੀ ਵਿੱਤੀ ਪ੍ਰਣਾਲੀ ਦੀ ਅਖੰਡਤਾ ਨੂੰ ਖਤਰਾ ਪਹੁੰਚਾਉਣ ਵਾਲੇ ਹੋਰ ਮਾਮਲਿਆਂ ਨਾਲ ਲੜਨਾ ਹੈ|
ਕੁਝ ਮਹੀਨਿਆਂ ਵਿਚ ਪਾਕਿਸਤਾਨ ਇਨ੍ਹਾਂ ਕੋਸ਼ਿਸ਼ਾਂ ਵਿਚ ਲੱਗਾ ਹੈ ਕਿ ਉਸ ਨੂੰ ਇਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਨਾ ਪਾਇਆ ਜਾਵੇ ਜੋ ਐਫ.ਏ.ਟੀ.ਐਫ. ਦੀ ਮਨੀ ਲਾਂਡਰਿੰਗ ਵਿਰੋਧੀ ਅਤੇ ਅੱਤਵਾਦ ਨੂੰ ਵਿੱਤੀ ਮਦਦ ਵਾਲੇ ਨਿਯਮਾਂ ਦਾ ਪਾਲਣ ਨਹੀਂ ਕਰਦੀ ਹੈ| ਫਿਲਹਾਲ ਐਫ. ਏ.ਟੀ.ਐਫ. ਦੀ ‘ਗ੍ਰੇ-ਲਿਸਟ’ ਵਿਚ ਸ਼ਾਮਲ ਹੋਣ ਦੇ ਕਿਨਾਰੇ ਖੜ੍ਹਾ ਪਾਕਿਸਤਾਨ ਇਸ ਸੰਬੰਧੀ ਤਣਾਅ ਵਿਚ ਹੈ| ਅਸਲ ਵਿਚ ਇਸ ਸੂਚੀ ਵਿਚ ਆਉਣ ਵਾਲੇ ਦੇਸ਼ਾਂ ਦੀ ਅਰਥ ਵਿਵਸਥਾ ਤੇ ਬੁਰਾ ਪ੍ਰਭਾਵ ਪਿਆ ਹੈ| ਇਸ ਸਾਲ ਫਰਵਰੀ ਵਿਚ ਪਾਕਿਸਤਾਨ ‘ਗ੍ਰੇ-ਲਿਸਟ’ ਵਿਚ ਸ਼ਾਮਲ ਹੋਣ ਤੋਂ ਬਚ ਗਿਆ ਸੀ| ਹਾਲਾਂਕਿ ਐਫ. ਏ.ਟੀ.ਐਫ. ਦੇ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੂਨ ਵਿਚ ਪਾਕਿਸਤਾਨ ਨੂੰ ਐਫ.ਏ.ਟੀ.ਐਫ. ਦੀ ਨਿਗਰਾਨੀ ਸੂਚੀ ਵਿਚ ਪਾ ਦਿੱਤਾ ਜਾਵੇਗਾ| ਐਫ.ਏ.ਟੀ.ਐਫ. ਦੀ 6 ਦਿਨੀਂ ਬੈਠਕ ਦੇ ਬਾਅਦ ਇਹ ਤੈਅ ਹੋ ਜਾਵੇਗਾ ਕਿ ਪਾਕਿਸਤਾਨ ਅੱਤਵਾਦ ਨੂੰ ਆਰਥਿਕ ਮਦਦ ਦੇਣ ਵਾਲੇ ਬਲੈਕਲਿਸਟ ਦੇਸ਼ਾਂ ਦੀ ਸੂਚੀ ਵਿਚ ਪਾਇਆ ਜਾਵੇ ਜਾਂ ਨਹੀਂ| ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਵਿੱਤ ਮੰਤਰੀ ਸ਼ਮਸ਼ਾਦ ਅਖਤਰ ਨੂੰ ਆਪਣਾ ਬਚਾਅ ਕਰਨ ਲਈ ਪੈਰਿਸ ਭੇਜਿਆ ਹੈ|

Leave a Reply

Your email address will not be published. Required fields are marked *