ਅੱਧੀ ਰਾਤ ਤੋਂ ਬਾਅਦ ਖਰੜ ਦੇ ਕੁੱਝ ਹਿੱਸਿਆਂ ਵਿੱਚ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ

ਖਰੜ, 12 ਅਕਤੂਬਰ ( ਕੁਸ਼ਲ ਆਨੰਦ) ਚੰਡੀਗੜ੍ਹ ਖਰੜ ਨੈਸ਼ਨਲ ਹਾਈਵੇ ਉਤੇ ਫਲਾਈਓਵਰ ਦੀ ਉਸਾਰੀ ਦੇ ਚਲਦੇ ਕੰਮ ਕਾਰਨ ਖਰੜ ਦੇ 11 ਕਿਲੋ ਵਾਟ ਕੇ ਟੀ ਐਮ ਫੀਡਰ, ਚੰਡੀਗੜ੍ਹ ਰੋਡ ਫੀਡਰ ਅਤੇ ਮਾਡਲ ਟਾਊਨ ਫੀਡਰ ਤੋਂ ਆਉਣ ਵਾਲੀ ਬਿਜਲੀ ਸਪਲਾਈ ਅੱਜ ਅੱਧੀ ਰਾਤ ਤੋਂ ਭਲਕੇ ਸਵੇਰ ਤਕ ਪ੍ਰਭਾਵਿਤ ਰਹੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਇੰਜੀਨੀਅਰ ਪਾਵਰਕੌਮ ਖਰੜ ਸ੍ਰੀ ਬਚਿੱਤਰ ਸਿੰਘ ਨੇ ਦੱਸਿਆ ਕਿ 11 ਕਿਲੋ ਵਾਟ ਕੇ ਟੀ ਐਮ ਫੀਡਰ, ਚੰਡੀਗੜ੍ਹ ਰੋਡ ਫਿਡਰ ਅਤੇ ਮਾਡਲ ਟਾਊਨ ਫਿਡਰ ਤੋਂ ਬਿਜਲੀ ਸਪਲਾਈ ਕੀਤੇ ਜਾਣ ਵਾਲੇ ਇਲਾਕੇ ਮੁੱਖ ਬਜਾਰ, ਰਾਮ ਬਾਗ, ਬਾਸਾਂ ਵਾਲੀ ਚੁੰਗੀ, ਪੱਕਾ ਦਰਵਾਜਾ, ਮੁੰਡੀ ਖਰੜ, ਦਸਮੇਸ਼ ਇਨਕਲੇਵ, ਐਲ ਆਈ ਸੀ ਕਲੋਨੀ ਅਤੇ ਗੋਲਡਨ ਸਿਟੀ ਵਿੱਚ ਅੱਜ ਰਾਤ 12 ਵਜੇ ਅਤੇ 13 ਅਕਤੂਬਰ ਦੀ ਸਵੇਰ ਦੇ 5 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ|

Leave a Reply

Your email address will not be published. Required fields are marked *