ਅੱਲ੍ਹੜ ਉਮਰ ਵਿਚ ਬਣੇ ਮਾਤਾ-ਪਿਤਾ, 3 ਦਿਨਾਂ ਦੀ ਬੱਚੀ ਨੂੰ ਹਸਪਤਾਲ ਵਿਚ ਛੱਡ ਹੋਏ ਫਰਾਰ

ਸਿਡਨੀ, 13 ਅਪ੍ਰੈਲ(ਸ.ਬ.) ਪੱਛਮੀ ਸਿਡਨੀ ਦੇ ਇਕ ਹਸਪਤਾਲ ਵਿਚ ਨਾਬਾਲਗ ਲੜਕਾ-ਲੜਕੀ ਮਾਤਾ-ਪਿਤਾ ਬਣੇ ਪਰ ਉਹ ਦੋਵੇਂ ਆਪਣੇ 3 ਦਿਨਾਂ ਦੀ ਬੱਚੀ ਨੂੰ ਛੱਡ ਕੇ ਚਲੇ ਗਏ ਅਤੇ ਪੁਲੀਸ ਉਨ੍ਹਾਂ ਦੋਵਾਂ ਦੀ ਭਾਲ ਕਰ ਰਹੀ ਹੈ| 15 ਸਾਲ ਦੇ ਪਿਤਾ ਬਣੇ ਜੇਡੇਨ ਲੈਵੇਂਡਰ ਅਤੇ ਮਾਂ ਬਣੀ ਜੈਨੀਫਰ ਆਪਣੇ ਨਵਜੰਮੇ ਬੱਚੇ ਨੂੰ ਹਸਪਤਾਲ ਵਿਚ ਛੱਡ ਕੇ ਚਲੇ ਗਏ| ਹਸਪਤਾਲ ਦਾ ਸਟਾਫ ਤਰੁੰਤ ਹਰਕਤ ਵਿਚ ਆਇਆ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ| ਪੁਲੀਸ ਨੂੰ ਦੱਸਿਆ ਕਿ ਮਾਂ ਅਤੇ ਬੱਚੇ ਨੂੰ ਹਸਪਤਾਲ ਵਿਚੋਂ ਛੁੱਟੀ ਨਹੀਂ ਦਿੱਤੀ ਗਈ ਸੀ|
ਹਸਪਤਾਲ ਦੇ ਜਨਰਲ ਮੈਨੇਜਰ ਬਰੀਟ ਵਿਲੀਅਮਜ਼ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਸੀਂ ਬੱਚੇ ਨੂੰ ਲੈ ਕੇ ਚਿੰਤਿਤ ਹਾਂ| ਓਧਰ ਇੰਸਪੈਕਟਰ ਨੇ ਕਿਹਾ ਕਿ ਅਸੀਂ ਬੱਚੇ ਦੇ ਭਵਿੱਖ ਅਤੇ ਸਿਹਤ ਨੂੰ ਲੈ ਕੇ ਚਿੰਤਤ ਹਾਂ, ਉਸ ਨੂੰ ਅਜੇ ਡਾਕਟਰੀ ਮਦਦ ਦੀ ਲੋੜ ਹੈ| ਪੁਲੀਸ ਨੇ ਦੱਸਿਆ ਕਿ ਬੱਚੇ ਨਾਲ ਇਕ ਆਦਮੀ ਵੀ ਹੈ ਪਰ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਉਹ ਉਸ ਦਾ ਪਰਿਵਾਰਕ ਮੈਂਬਰ ਹੈ ਜਾਂ ਨਹੀਂ|
ਪੁਲੀਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਤਾਂ ਇਕ ਨਵਜੰਮੇ ਬੱਚੇ ਦੇ ਦਾਦਾ-ਦਾਦੀ ਬਾਰੇ ਜਾਣਕਾਰੀ ਮਿਲ ਸਕੇ| ਓਧਰ ਬੱਚੇ ਦੀ ਦਾਦੀ ਨੇ ਫੇਸਬੁੱਕ ਤੇ ਹਸਪਤਾਲ ਵਿਚ ਖਿੱਚੀਆਂ ਗਈਆਂ ਤਸਵੀਰਾਂ ਨੂੰ ਪੋਸਟ ਕੀਤਾ ਹੈ| ਦਾਦੀ ਨੇ ਫੇਸਬੁੱਕ ਤੇ ਲਿਖਿਆ, ”ਮੇਰੀ ਖੁਸ਼ੀ ਮੇਰੀ ਪੋਤੀ”| ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਵਿਚ ਜੁਟੀ ਅਤੇ ਬੱਚੇ ਦੀ ਮਾਤਾ-ਪਿਤਾ ਦੀ ਭਾਲ ਕਰ ਰਹੀ ਹੈ|

Leave a Reply

Your email address will not be published. Required fields are marked *